ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬਾਲ ਵਿਆਹ ਦੀ ਰੋਕਥਾਮ ਸਬੰਧੀ ਯੋਜਨਾਬੰਦੀ ਲਈ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ

ਪੰਜਾਬ

ਜਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜਿਲਕਾ ਵੱਲੋ ਹੁਣ ਤੱਕ ਰੋਕੇ ਗਏ 32 ਬਾਲ ਵਿਆਹ
ਫਾਜ਼ਿਲਕਾ 10 ਜੁਲਾਈ, ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਫਾਜਿਲਕਾ ਦੇ ਸਿਵਲ ਸਰਜਨ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਦੇ ਨਾਲ ਬਾਲ ਵਿਆਹ (prevention of child marriage) ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜਿਲਕਾ ਅਤੇ ਸਮੂਹ ਬਾਲ ਵਿਕਾਸ ਪ੍ਰਜੈਕਟ ਅਫਸਰ, ਜਿਲ੍ਹਾ ਫਾਜਿਲਕਾ ਵੱਲ਼ੋ ਹੁਣ ਤੱਕ 32 ਬਾਲ ਵਿਆਹ ਰੋਕੇ ਗਏ।
ਵਧੀਕ ਡਿਪਟੀ ਕਮਿਸ਼ਨਰ, ਫਾਜਿਲਕਾ ਨੇ ਦੱਸਿਆ ਕਿ ਚਾਇਲਡ਼ ਹੈਲਪ ਲਾਇਨ ਨੰ. 1098 ਤੋਂ ਪ੍ਰਾਪਤ ਹੋਣ ਵਾਲੇ ਕੇਸਾਂ ਤੇ ਪੂਰੀ ਟੀਮ ਵੱਲੋ ਪਿੰਡ ਚੋ ਤੁਰੰਤ ਪਹੁੰਚ ਕਰਕੇ ਬਾਲ ਵਿਆਹ ਰੋਕ (prevention of child marriage) ਦਿੱਤੇ ਜਾਂਦੇ ਹਨ ਅਤੇ ਬੱਚਿਆ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਉਨਾ ਨੂੰ ਦੱਸਿਆ ਜਾਂਦਾ ਹੈ ਕਿ ਲੜਕੀ ਦੇ ਵਿਆਹ ਕਰਨ ਦੀ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਕਰਨ ਦੀ ਉਮਰ 21 ਸਾਲ ਹੁੰਦੀ ਹੈ। ਬੱਚਿਆ ਨੂੰ ਪੜਾ ਲਿਖਾ ਕੇ ਆਪਣੇ ਪੈਰਾ ਤੇ ਖੜਾ ਕਰਨਾ ਚਾਹੀਦਾ ਹੈ।
ਇਸ ਦੇ ਨਾਲ-ਨਾਲ ਪਰਿਵਾਰਿਕ ਮੈਬਰਾ ਨੂੰ ਤਾੜਨਾ ਦਿੱਤੀ ਜਾਂਦੀ ਹੈ ਕਿ ਲੜਕਾ ਅਤੇ ਲੜਕੀ ਜਦੋ ਤੱਕ ਬਾਲਗ ਨਹੀ ਹੋ ਜਾਂਦੇ ਤਾਂ ਉਸ ਸਮੇ ਤੱਕ ਵਿਆਹ ਨਹੀ ਕੀਤਾ ਜਾ ਸਕਦਾ। ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲੇ ਤੇ 02 ਸਾਲ ਦੀ ਸਜਾ ਤੇ 01 ਲੱਖ ਦਾ ਜੁਰਮਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਬਾਲ ਵਿਆਹ ਹੁੰਦਾ ਹੈ ਤਾਂ ਉਸ ਦੀ ਸੂਚਨਾ ਹੈਲਪ ਲਾਇਨ ਨੰ.1098 ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਵਿਖੇ ਦਿੱਤੀ ਜਾਵੇ।
 ਮੀਟਿੰਗ ਵਿੱਚ ਡਾਂ.ਰਾਜ ਕੁਮਾਰ ਸਿਵਲ ਸਰਜਨ, ਪੁਲਿਸ ਵਿਭਾਗ ਤੋਂ ਅਬਿਨਾਸ਼ ਚੰਦਰ, ਸਿੱਖਿਆ ਵਿਭਾਗ ਤੋਂ ਪਰਵਿੰਦਰ ਸਿੰਘ, ਅਕਸ਼ਿਤ ਕਟਾਰੀਆ, ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਜੋਤੀ ਕਾਲਰਾ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ, ਲੀਗਲ ਕਮ- ਪ੍ਰੋਬੇਸ਼ਨ ਅਫਸਰ ਬਲਜਿੰਦਰ ਕੌਰ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।