ਹਰ ਪੰਜਾਬੀ ਨੂੰ ਮਿਲੇਗਾ 10 ਲੱਖ ਦੀ ਹੈਲਥ ਇੰਸੋਰੈਂਸ
ਚੰਡੀਗੜ੍ਹ: 10 ਜੁਲਾਈ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਤਰੀ ਮੰਡਲ ਦੀ ਅੱਜ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ ਜਿਸ ਵਿੱਚ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ।
10 ਲੱਖ ਤੱਕ ਦੇ ਇਲਾਜ ਲਈ ਬੀਮਾ ਯੋਜਨਾ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 552 ਹਸਪਤਾਲ ਇਸ ਸਕੀਮ ਲਾਲ ਜੋੜੇ ਰਹੇ ਹਨ ਜਿਨ੍ਹਾ ਦੀ ਗਿਣਤੀ ਵਿੱਚ ਇੱਕ ਹਜ਼ਾਰ ਤੱਕ ਹੋਰ ਵਾਧਾ ਕੀਤਾ ਜਾਵੇਗਾ। ਸਾਰਿਆਂ ਦੇ ਹੈਲਥ ਕਾਰਡ ਬਣਾਏ ਜਾਣਗੇ। ਪਰ ਜੇਕਰ ਕੋਈ ਵਿਅਕਤੀ ਹੈਲਥ ਕਾਰਡ ਬਣਾਉਣ ਤੋਂ ਰਹਿ ਗਿਆ ਤਾਂ ਵੀ ਉਸ ਦੇ ਇਲਾਜ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਮਰੀਜ਼ ਸਿਰਫ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਹੀ ਹਸਪਤਾਲ ਜਾ ਸਕਦਾ ਹੈ ਅਤੇ ਉਸ ਦਾ ਇਲਾਜ ਮੁਫਤ ਹੋਵੇਗਾ।ਮਰੀਜ਼ ਦਾ ਸਿਹਤ ਕਾਰਡ ਹਸਪਤਾਲ ਵਿੱਚ ਵੀ ਬਣ ਸਕੇਗਾ।
ਪੰਜਾਬ ਦੀਆਂ ਮਹਿਲਾ ਪੰਚਾਂ ਤੇ ਸਰਪੰਚਾਂ ਦਾ ਮਹਾਰਾਸ਼ਟਰ ਦੇ ਨਾਦੇੜ ਸਾਹਿਬ ਟ੍ਰੇਨਿੰਵ ਕੈਂਪ ਲਾਇਆ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਧਾਰਮਿਕ ਯਾਤਰਾ ਵੀ ਹੋ ਜਾਵੇਗੀ।
ਪੰਜਾਬ ਦੇ ਡੈਮਾਂ ਤੇ ਕੇਂਦਰ ਸਰਕਾਰ ਵੱਲੋਂ ਲਾਈ CISF ਦੇ ਫੈਸਲਾ ਵਾਪਸ ਲੈਣ ਲਈ ਕੱਲ੍ਹ ਦੇ ਇਜਲਾਸ ਵਿੱਚ ਮਤਾ ਲਿਆਂਦਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ CISF ਨੂੰ ਪੰਜਾਬ ਵਿੱਚ ਲਾਉਣ ਦਾ ਫੈਸਲਾ ਹੋਇਆ ਸੀ। ਉਨ੍ਹਾਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ ਪਰ ਹੁਣ ਪੰਜਾਬ ਸਰਕਾਰ CISF ਨੂੰ ਵਾਪਸ ਭੇਜਣ ਦੇ ਮਾਮਲੇ ‘ਤੇ ਮਤਾ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਦੇ ਡੈਮਾਂ ਦੀ ਰਾਖੀ ਲਈ ਸਮਰੱਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕੋਲ 80 ਹਜ਼ਾਰ ਪੁਲਿਸ ਮੁਲਾਜ਼ਮ ਹਨ ਅਤੇ ਅਸੀਂ ਨਵੀਂ ਭਰਤੀ ਕਰਕੇ ਇਹ ਇੱਕ ਲੱਖ ਤੱਕ ਲੈ ਕੇ ਜਾਵਾਂਗੇ।