ਕੁਲਵੰਤ ਸਿੰਘ ਵਿਧਾਇਕ ਦਾ ਕੀਤਾ ਸਨਮਾਨ

ਪੰਜਾਬ

ਪੀਸੀਏ ਦਾ ਸੈਕਟਰੀ ਬਣਨਾ ਮਾਣ ਵਾਲੀ ਗੱਲ : ਰਣਜੀਤ ਢਿੱਲੋਂ
ਮੁਹਾਲੀ, 10 ਜੁਲਾਈ, ਦੇਸ਼ ਕਲਿੱਕ ਬਿਓਰੋ :

ਮੁਹਾਲੀ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ(ਪੀਸੀਏ) ਦਾ ਸੈਕਟਰੀ ਬਣਨ ਤੇ ਇਲਾਕਾ ਨਿਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਪਾਰਟੀ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋ ਨੇ ਕਿਹਾ ਕਿ ਸਾਡੇ ਵਿਧਾਇਕ ਨੂੰ ਪੀਸੀਏ ਦੀ ਜਿੰਮੇਵਾਰੀ ਮਿਲਣੀ ਇਲਾਕੇ ਅਤੇ ਸ਼ਹਿਰ ਵਾਸੀਆਂ ਲਈ ਮਾਣਮੱਤੀ ਪ੍ਰਾਪਤੀ ਹੈ।
ਗੁਰਦੁਆਰਾ ਫੇਸ 11 ਵਿੱਚ ਸਮਾਜ ਸੇਵੀ ਸੰਸਥਾਵਾਂ, ਗੁਰਦੁਆਰਾ ਕਮੇਟੀ ਅਤੇ ਆਮ ਆਦਮੀ ਪਾਰਟੀ ਦੇ ਮੋਹਤਵਾਰ ਆਗੂਆਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਫੁਲਾਂ ਦੇ ਗੁਲਦਸਤੇ ਦੇਕੇ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਪੀਸੀਏ ਦਾ ਪ੍ਰਧਾਨ ਬਣਨ ਦੀ ਵਧਾਈ ਦਿੱਤੀ।
ਪਤਵੰਤਿਆਂ ਵਿਚ ਰਣਜੀਤ ਸਿੰਘ ਢਿੱਲੋ, ਹਰਪਾਲ ਸਿੰਘ ਖਾਲਸਾ, ਅਮਰਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਬਲਾਕ ਪ੍ਰਧਾਨ ਤਰਨਜੀਤ ਸਿੰਘ ਪੱਪੂ ਗੁਰਦੁਆਰਾ ਪ੍ਰਧਾਨ ਹਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਜਗਦੀਸ਼ ਸਿੰਘ ਸੈਕਟਰੀ ਰਣਜੀਤ ਸਿੰਘ ਸੈਣੀ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ ।
ਹਰਪਾਲ ਸਿੰਘ ਖਾਲਸਾ ਅਤੇ ਰਣਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਇਲਾਕੇ ਵਿੱਚ ਕਮਿਊਨਿਟੀ ਸੈਂਟਰ ਸੀਵਰੇਜ ਦੀ ਸਫਾਈ, ਜਗਤਪੁਰਾ ਸੜਕ ਦੀ ਮੁਰੰਮਤ, ਰੇੜੀਆਂ, ਫੜੀਆਂ ਦਾ ਮਸਲਾ ਹੱਲ ਕਰਨਾ ਜਗਤਪੁਰਾ ਰਸਤੇ ਵਿੱਚ ਕੂੜੇ ਦੇ ਢੇਰ ਚਕਾਉਣੇ ਆਦਿ ਕਾਰਜ ਅਤੇ ਹੋਰ ਸਾਂਝੇ ਕਾਰਜਾਂ ਵਿੱਚ ਹਲਕਾ ਵਿਧਾਇਕ ਦਾ ਪੂਰਨ ਸਹਿਯੋਗ ਅਤੇ ਯੋਗਦਾਨ ਹੈ। ਕੁਲਵੰਤ ਸਿੰਘ ਨੇ ਸਾਰੀਆਂ ਮੌਜੂਦ ਆਈਆਂ ਸਮਾਜਸੇਵੀ,ਆਪ ਵਰਕਰਾਂ , ਆਗੂਆਂ,ਜਥੇਬੰਦੀਆਂ ਅਤੇ ਸ਼ਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਉਹ ਇਲਾਕੇ ਦੀ ਸੇਵਾ ਵਾਸਤੇ ਹਰ ਵੇਲੇ ਹਾਜ਼ਰ ਹਨ ਅਤੇ ਰਹਿਣਗੇ ।ਉਹਨਾਂ ਵੱਲੋਂ ਦਿੱਤੇ ਵਡਮੁੱਲੇ ਸਹਿਯੋਗ ਦਾ ਉਹ ਹਮੇਸ਼ਾ ਕਰਜ਼ਦਾਰ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।