ਚੰਡੀਗੜ੍ਹ, 10 ਜੁਲਾਈ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਤੋਂ ਕਈ ਥਾਈਂ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੀਂਹ ਕਾਰਨ ਇੱਕ ਪੈਟਰੋਲ ਪੰਪ ਦੀ ਕੰਧ ਡਿੱਗ ਗਈ। ਜਿਸ ਕਾਰਨ ਉੱਥੋਂ ਲੰਘ ਰਹੇ 6 ਮਜ਼ਦੂਰ ਦੱਬ ਗਏ। ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ ਜਦੋਂ ਕਿ 3 ਨੂੰ ਗੰਭੀਰ ਹਾਲਤ ਵਿੱਚ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਇੱਕ ਮਜ਼ਦੂਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਹ ਸਾਰੇ ਰਾਤ 10 ਵਜੇ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਹੇ ਸਨ।ਇਹ ਦੁਰਘਟਨਾ ਪਲਵਲ ਦੇ ਸੋਫਤਾ ਪਿੰਡ ਵਿੱਚ ਵਾਪਰੀ।
ਇਸੇ ਦੌਰਾਨ ਭਾਰੀ ਮੀਂਹ ਕਾਰਨ ਗੁਰੂਗ੍ਰਾਮ ਵਿੱਚ ਵੀ ਪਾਣੀ ਭਰ ਗਿਆ। ਇੱਥੇ ਲੱਕ ਤੱਕ ਪਾਣੀ ਭਰ ਗਿਆ। ਜਿਸ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਅਜੈ ਕੁਮਾਰ ਨੇ ਸਾਰੀਆਂ ਨਿੱਜੀ ਅਤੇ ਕਾਰਪੋਰੇਟ ਕੰਪਨੀਆਂ ਦੇ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਸਲਾਹ ਜਾਰੀ ਕੀਤੀ ਹੈ। ਗੁਰੂਗ੍ਰਾਮ ਵਿੱਚ ਸਾਊਥ ਪੈਰੀਫੇਰਲ ਰੋਡ (SPR) ਦੇ ਢਹਿਣ ਕਾਰਨ ਇੱਕ ਟਰੱਕ ਪਲਟ ਗਿਆ। ਇਸ ਦੇ ਨਾਲ ਹੀ ਰੇਵਾੜੀ ਦੇ ਹਸਪਤਾਲ ਵਿੱਚ ਵੀ ਪਾਣੀ ਭਰ ਗਿਆ।
