ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲ੍ਹੀ ਨਗਰ ਪਾਲਿਕਾ ਦੇ ਸਫ਼ਾਈ ਪ੍ਰਬੰਧਾਂ ਦੀ ਪੋਲ 

ਟ੍ਰਾਈਸਿਟੀ

ਅੰਡਰ ਬਰਿਜਾਂ ਅਤੇ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਜਮਾ ਹੋਇਆ ਬਰਸਾਤੀ ਪਾਣੀ

ਮੋਰਿੰਡਾ 10 ਜੁਲਾਈ  ( ਭਟੋਆ  )

ਮੋਰਿੰਡਾ ਸ਼ਹਿਰ ਵਿਚ ਮਾਨਸੂਨ ਦੀ ਹੋਈ ਪਹਿਲੀ ਭਰਵੀਂ ਬਰਸਾਤ ਨੇ ਹੀ ਨਗਰਪਾਲਕਾ ਵੱਲੋਂ ਸ਼ਹਿਰ ਦੇ ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੋਰਿੰਡਾ ਵਿਖੇ ਰੇਲਵੇ ਫਾਟਕਾਂ ਤੇ ਬਣਾਏ ਗਏ ਦੋਨੋਂ ਅੰਡਰ ਬਰਿਜਾਂ ਵਿਚ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਵੱਖ-ਵੱਖ ਪਿੰਡਾਂ ਤੋਂ  ਮੋਰਿੰਡਾ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਅਤੇ ਸ਼ਹਿਰ  ਤੋ ਖਰੜ ਮੋਹਾਲੀ ਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ  ਜਿੱਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ , ਉੱਥੇ ਹੀ ਬੱਸ ਸਟੈਂਡ ਨੇੜੇ ਬਣੇ ਅੰਡਰਵਰੇਜ ਵਿੱਚ ਪੰਜਾਬ ਰੋਡਵੇਜ਼ ਚੰਡੀਗੜ੍ਹ ਡੀਪੂ ਦੀ ਸਵਾਰੀਆਂ ਨਾਲ ਭਰੀ ਹੋਈ ਇੱਕ ਬੱਸ ਅਤੇ ਇੱਕ ਜੀਪ ਪਾਣੀ ਵਿੱਚ ਫਸ ਕੇ ਬੰਦ ਹੋ ਗਈ ਫਸ ਗਈ। ਜਿਨਾਂ ਨੂੰ ਟਰੈਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਇਸ ਅੰਡਰਵਰੇਜ ਵਿੱਚ ਪਾਣੀ ਭਰਨ ਕਾਰਨ ਕਾਰਾਂ ਅਤੇ ਸਕੂਟਰ ਮੋਟਰਸਾਈਕਲ ਚਾਲਕਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਆਪਣੀ ਮੰਜ਼ਿਲ ਤੱਕ ਜਾਣਾ ਪਿਆ ਜੇ ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਸਾਰਾ ਦਿਨ ਜਾਮ ਵਾਲੀ ਸਥਿਤੀ ਬਣੀ ਰਹੀ।

 ਵਰਣਨਯੋਗ  ਹੈ ਕਿ ਪੰਜਾਬ ਸਰਕਾਰ ਵੱਲੋਂ ਮੋਰਿੰਡਾ ਦੇ ਬੱਸ ਸਟੈਂਡ ਨੇੜੇ ਰੇਲਵੇ ਫਾਟਕਾਂ ਤੇ ਅਤੇ ਮੋਰਿੰਡਾ ਚੁੰਨੀ ਰੋਡ ਤੋਂ ਲੰਘਦੇ ਰੇਲਵੇ ਟਰੈਕ ਹੇਠਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਅੰਡਰਬਿ੍ਜਾਂ   ਦੀ ਸਹੀ ਢੰਗ ਨਾਲ ਸਾਂਭ ਸੰਭਾਲ ਨਾ ਹੋਣ ਕਾਰਣ ਅਤੇ ਇਨਾ ਅੰਦਰ ਜਮ੍ਹਾਂ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਬੰਧ ਨਾ ਹੋਣ ਕਾਰਣ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਹ ਅੰਡਰਬਿ੍ਜ, ਹੁਣ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਰਹੇ ਹਨ। ਅੱਜ ਹੋਈ ਬਾਰਿਸ਼ ਉਪਰੰਤ ਬਸ ਅੱਡੇ ਨੇੜੇ ਬਣਾਏ ਇਸ  ਅੰਡਰਬਿ੍ਜ ਵਿੱਚ ਡੇਢ ਫੁੱਟ ਤੋਂ 2 ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ, ਜਿਸ ਦੀ ਨਿਕਾਸੀ ਲਈ ਕੌਂਸਲ ਵੱਲੋ ਇੱਥੇ  2″ਪੰਪ ਸੈਟ ਲਗਾਏ ਗਏ ਸਨ, ਜਿਨਾਂ ਵਿੱਚੋ ਇੱਕ ਚੱਲ ਨਹੀ ਸਕਿਆ ਅਤੇ ਦੂਜੇ ਪੰਪ ਸੈਟ ਦਾ ਇੰਜਣ ਪਿਛਲੇ ਕਈ ਮਹੀਨਿਆਂ ਤੋ ਗਾਇਬ ਹੈ ,ਅਤੇ ਕੌਂਸਲ ਤੇ ਰੇਲਵੇ ਵਿਭਾਗ ਵੱਲੋ ਇਸ ਪਾਣੀ ਦੀ ਨਿਕਾਸੀ ਦਾ  ਕੋਈ ਯੋਗ ਅਤੇ ਸਥਾਈ ਹੱਲ ਨਾ ਕਰਨ ਕਾਰਣ ਇੱਥੋਂ ਸਕੂਟਰ, ਮੋਟਰਸਾਇਕਲ ਅਤੇ ਥੀ੍ਵੀਲਰ , ਕਾਰਾਂ ਸਮੇਤ ਛੋਟੀਆਂ ਗੱਡੀਆਂ ਵਾਲਿਆਂ ਨੂੰ ਪਾਣੀ ਵਿੱਚੋਂ ਲੰਘਣ ਕਾਰਣ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਿਨਾ ਵਿੱਚੋ  ਕਈ ਗੱਡੀਆਂ ਤੇ   ਮੋਟਰਸਾਈਕਲ ਪਾਣੀ ਵਿੱਚ ਬੰਦ ਵੀ ਹੋਏ । ਜਦੋਂ ਕਹਿੰਦਾ ਚੁੰਨੀ ਰੋਡ ਤੇ ਬਣੇ ਅੰਡਰਬ੍ਰਿਜ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਇੱਥੋਂ  ਰਾਹਗੀਰਾਂ ਨੂੰ  ਆਉਣ ਜਾਣ ਲਈ  ਕਾਫੀ ਮੁਸ਼ਕਿਲ ਪੇਸ਼ ਆਈ 

 ਇਥੇ ਵੀ ਕਈ ਸਕੂਟਰ, ਮੋਟਰਸਾਇਕਲ ਅਤੇ ਸਕੂਟਰੀਆਂ ਵਾਲਿਆਂ ਦੇ ਵਾਹਨ , ਇੰਜਣ ਨੂੰ ਪਾਣੀ ਲੱਗਣ ਕਾਰਣ ਪਾਣੀ ਦੇ ਅੱਧ ਵਿਚਕਾਰ ਹੀ ਬੰਦ ਹੁੰਦੇ ਰਹੇ ਅਤੇ ਕਈਆਂ ਦੇ ਦਫਤਰਾਂ ਨੂੰ ਜਾਣ ਲਈ ਪਹਿਨੇ ਕੱਪੜੇ ਵੀ ਗੰਦੇ ਪਾਣੀ ਨਾਲ ਖਰਾਬ ਹੋਏ।  ਆਈ ਤੋਂ ਜਿਆਦਾ ਪਰੇਸ਼ਾਨੀ ਲੋਕਾਂ ਨੂੰ ਬੱਸ ਸਟੈਂਡ ਨੇੜੇ 22 ਕਰੋੜ ਰੁਪਏ ਖਰਚ ਕੇ ਬਣੇ ਅੰਡਰਬ੍ਰਿਜ ਵਿੱਚ ਪਾਣੀ ਭਰਨ   ਕਾਰਣ ਆਈ , ਜਿਸ ਕਾਰਨ ਸਕੂਲਾਂ ਕਾਲਜਾਂ ਤੇ  ਦਫਤਰਾਂ ਆਦਿ ਵਿੱਚ ਜਾਣ ਵਾਲੇ ਸਕੂਲੀ ਬੱਚਿਆਂ, ਲੜਕੀਆਂ, ਔਰਤਾਂ  ਅਤੇ ਬਜ਼ੁਰਗਾਂ ਨੂੰ ਆਪੋ ਆਪਣੀ ਮੰਜ਼ਿਲ ਤੇ ਜਾਣ ਲਈ ਹੋਰ ਬਦਲਵੇਂ ਰਸਤਿਆਂ ਰਾਂਹੀ ਵਾਧੂ ਸਫ਼ਰ ਤੈਅ ਕਰਕੇ ਜਾਣਾ ਪਿਆ ।

ਇਸ ਸਬੰਧੀ ਪ੍ਤੀਕਰਮ ਦਿੰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ,ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ,ਸਾਬਕਾ ਕੌਸਲਰ ਜਗਪਾਲ ਸਿੰਘ ਜੌਲੀ, ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ, ਯੂਥ ਆਗੂ ਲੱਖੀ ਸ਼ਾਹ , ਤੇ ਭਾਜਪਾ ਆਗੂ ਸ੍ਰੀ ਜਤਿੰਦਰ ਗੁੰਬਰ, ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਦੋਨੋਂ ਅੰਡਰਬ੍ਰਿਜ ਹੇਠ  ਜਮਾਂ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਅਤੇ ਯੋਗ ਪ੍ਰਬੰਧ ਕੀਤਾ ਜਾਵੇ  ।

ਉਧਰ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸ੍ਰੀ ਪਰਵਿੰਦਰ ਸਿੰਘ ਭੱਟੀ ਨਾਲ ਸੰਪਰਕ ਕੀਤਾ ਗਿਆ,ਤਾਂ ਉਨਾਂ  ਦੱਸਿਆ ਕਿ ਨਗਰ ਕੌਂਸਲ ਵੱਲੋ ਬੱਸ ਸਟੈਂਡ ਵਾਲੇ ਅੰਡਰਬ੍ਰਿਜ ਹੇਠ ਜਮਾ ਪਾਣੀ ਨੂੰ ਬਾਹਰ ਕੱਢਣ ਲਈ 2 ਮੈਡ ਮੋਟਰਾਂ ਤੇ ਵਾਟਰ ਟੈਂਕ ਲਗਾਇਆ ਗਿਆ ਅਤੇ ਜਲਦੀ ਇਥੋ ਟ੍ਰੈਫਿਕ ਆਮ ਵਾਂਗ ਚਾਲੂ ਹੋ ਜਾਵੇਗੀ। ਪੰਪ ਸੈਟ ਦੇ ਇੰਜਣ ਦੇ ਗਾਇਬ ਹੋਣ ਸਬੰਧੀ ਉਨਾ ਕਿਹਾ ਕਿ ਕੰਮ ਨਾ ਕਰਨ ਕਾਰਣ ਇਹ ਕੌਂਸਲ ਵੱਲੋ ਉਤਾਰਿਆ ਗਿਆ ਹੈ। ਇਸ ਸਮੱਸਿਆ ਦੇ ਸਥਾਈ ਹੱਲ ਸਬੰਧੀ ਉਹਨਾਂ ਕਿਹਾ ਕਿ ਅੰਡਰ ਬ੍ਰਿਜ ਦੇ ਨਿਰਮਾਣ ਸਮੇਂ ਹੀ ਪਾਣੀ ਦੀ ਨਿਕਾਸੀ ਲਈ ਰੀਚਾਰਜ ਬੈਲ ਬਣਾਏ ਜਾਣੇ ਸਨ ਜਿਹੜੇ ਕਿਸੇ ਕਾਰਨ ਨਹੀਂ ਬਣ ਸਕੇ ਪ੍ਰੰਤੂ ਅਜਿਹੇ ਬਿੱਲ ਬਣਾਉਣੇ ਹੋਣ ਅਸੰਭਵ ਹਨ ਪ੍ਰੰਤੂ ਫਿਰ ਵੀ ਉਹਨਾਂ ਨੇ ਇਸ ਸਬੰਧੀ ਮਸਲਾ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਉਠਾਇਆ ਹੈ।।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।