ਚੰਡੀਗੜ੍ਹ, 11 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿਧਾਨ ਸਭਾ ਵਿੱਚ ਅੱਜ ਬੀਬੀਐਮਬੀ ਉਤੇ ਸੀਆਈਐਸਐਫ ਦੀ ਤਾਇਨਾਤੀ ਦੇ ਮੁੱਦੇ ਉਤੇ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਉਤੇ ਬਹਿਸ਼ ਦੌਰਾਨ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੇ ਮਤੇ ਉਤੇ ਸਖਤ ਟਿੱਪਣੀ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਬੀਐਮਬੀ ਤੋਂ ਤਾਂ ਸੀਆਈਐਸਐਫ ਹਟਾਉਣ ਦੀ ਗੱਲ ਹੋ ਰਹੀ ਹੈ, ਪ੍ਰੰਤੂ ਜਿੱਥੇ ਮੰਤਰੀ ਤੇ ਵਿਧਾਇਕ ਬੈਠਦੇ ਹਨ ਉਥੇ ਸਕੱਤਰੇਤ ਸਥਿਤ ਸੀਆਈਐਫ ਤਾਇਨਾਤ ਹੈ। ਜਦੋਂ ਕਿ ਉਹ ਭਾਖੜਾ ਵਿਖੇ CISF ਦਾ ਵਿਰੋਧ ਕਰਦੇ ਹਨ। ਉਹ ਉੱਥੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਗੱਲ ਕਰਦੇ ਹਨ। ਤੁਸੀਂ ਆਪਣੀ ਜਾਨ ਬਚਾਉਣ ਲਈ CISF ਤਾਇਨਾਤ ਕਰਨ ਦੀ ਗੱਲ ਕਰਦੇ ਹੋ।