ਮਿਆਂਮਾਰ ਦੇ ਇੱਕ ਬੋਧੀ ਮੱਠ ‘ਤੇ ਹਵਾਈ ਹਮਲਾ, 23 ਲੋਕਾਂ ਦੀ ਮੌਤ

ਕੌਮਾਂਤਰੀ

ਨਾਪੀਦਾ, 12 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ (Buddhist monastery in Myanmar) ‘ਤੇ ਹੋਏ ਹਵਾਈ ਹਮਲੇ (Airstrike) ਵਿੱਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਮੱਠ ‘ਤੇ ਹੋਇਆ, ਜਿੱਥੇ ਨੇੜਲੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ।
Airstrike ਵਿੱਚ 30 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਜੈੱਟ ਲੜਾਕੂ ਨੇ ਰਾਤ 1 ਵਜੇ ਦੇ ਕਰੀਬ ਪਿੰਡ ਦੇ Buddhist monastery ‘ਤੇ ਬੰਬ ਸੁੱਟੇ।
ਹਾਲਾਂਕਿ, ਇਹ ਹਮਲਾ ਕਿਸਨੇ ਕੀਤਾ ਇਸ ਬਾਰੇ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਫੌਜ ਨੇ ਅਜੇ ਤੱਕ ਘਟਨਾ ਬਾਰੇ ਕੁਝ ਨਹੀਂ ਕਿਹਾ ਹੈ। Myanmar ਦੇ ਸੁਤੰਤਰ ਡੈਮੋਕ੍ਰੇਟਿਕ ਵੌਇਸ ਆਫ ਬਰਮਾ ਔਨਲਾਈਨ ਮੀਡੀਆ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ।
ਜਿਕਰਯੋਗ ਹੈ ਕਿ Myanmar ਵਿੱਚ 2021 ਤੋਂ ਘਰੇਲੂ ਯੁੱਧ ਚੱਲ ਰਿਹਾ ਹੈ, ਜੋ ਫਰਵਰੀ 2021 ਵਿੱਚ ਫੌਜ ਦੁਆਰਾ ਕੀਤੇ ਗਏ ਤਖਤਾਪਲਟ ਤੋਂ ਬਾਅਦ ਸ਼ੁਰੂ ਹੋਇਆ ਸੀ। ਫੌਜ ਨੇ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ, ਜਿਸਦੀ ਅਗਵਾਈ ਆਂਗ ਸਾਨ ਸੂ ਕੀ ਕਰ ਰਹੀ ਸੀ। ਇਸ ਤੋਂ ਬਾਅਦ, ਦੇਸ਼ ਵਿੱਚ ਅਸ਼ਾਂਤੀ ਫੈਲ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।