ਚੰਡੀਗੜ੍ਹ, 13 ਜੁਲਾਈ, ਦੇਸ਼ ਕਲਿੱਕ ਬਿਓਰੋ :
ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਧੋਖੇਬਾਜ਼ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤਦੇ ਰਹਿੰਦੇ ਹਨ। ਕਈ ਲੋਕਾਂ ਨੂੰ ਮੋਬਾਇਲ ਉਤੇ ਫੋਨ ਕਰਕੇ ਪੁਲਿਸ, ਸੀਬੀਆਈ ਜਾਂ ਹੋਰ ਅਫਸਰਾਂ ਦੇ ਨਾਮ ਉਤੇ ਆਪਣਾ ਸ਼ਿਕਾਰ ਬਣਾਉਂਦੇ ਹਨ। ਹੁਣ ਇਕ ਹੋਰ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਸ ਰਾਹੀਂ ਖਾਸ ਕਰਕੇ ਨੌਜਵਾਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਹੁਣ ਜੋ ਨਵਾਂ ਸਕੈਮ ਮਾਰਕੀਟ ਵਿੱਚ ਆਇਆ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਪ੍ਰੰਤੂ ‘ਦੇਸ਼ ਕਲਿੱਕ’ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕਰਦੇ। ਪਰ ਸੋਸ਼ਲ ਮੀਡੀਆ ਉਤੇ ਲੋਕ ਦੇਖ ਰਹੇ ਹਨ। ਵਾਇਰਲ ਵੀਡੀਓ ਵਿੱਚ ਦੋ ਲੜਕੀਆਂ ਦੱਸ ਰਹੀਆਂ ਹਨ ਕਿ ਮਹਿੰਗੇ ਮਹਿੰਗੇ ਰੈਸਟੋਰੈਂਟ ਵਾਲੇ ਇਕ ਸਕੈਮ ਚਲਾ ਰਹੇ ਹਨ। ਉਹ ਆਪਣੇ ਕੰਮ ਉਤੇ ਖੂਬਸੂਰਤ ਸਿੰਗਲ ਲੜਕੀਆਂ ਨੂੰ ਰੱਖਦੇ ਹਨ। ਉਨ੍ਹਾਂ ਦੀ ਟਿੰਡਰ ਆਈਡੀ ਬਣਵਾਉਂਦੇ ਹਨ। ਉਹ ਵੱਖ ਵੱਖ ਲੜਕਿਆਂ ਨਾਲ ਦੋਸਤੀ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਆਪਣੇ ਵਰਕਪਲੇਸ ਵਾਲੇ ਰੈਸਟੋਰੈਂਟ ਉਤੇ ਬਲਾਉਂਦੀਆਂ ਹਨ ਅਤੇ ਮਹਿੰਗੀਆਂ ਮਹਿੰਗੀਆਂ ਖਾਣ ਵਾਲੀਆਂ ਚੀਜ਼ਾਂ ਅਤੇ ਡ੍ਰਿਕਸ ਮੰਗਵਾਉਂਦੀਆਂ ਹਨ।
ਵਾਇਰਲ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ
ਲੜਕੀਆਂ ਮੁਤਾਬਕ ਖਾਣ ਪੀਣ ਦਾ ਜੋ ਮੋਟਾ ਬਿੱਲ ਆਉਂਦਾ ਹੈ, ਉਸ ਵਿੱਚ ਰੈਸਟੋਰੈਂਟ ਮਾਲਕ ਆਪਣੀ ਮਹਿਲਾ ਕਰਮਚਾਰੀ ਜੋ ਲੜਕਿਆਂ ਨੂੰ ਫਸਾ ਕੇ ਲੈ ਕੇ ਆਈ ਹੈ ਨੂੰ 20 ਫੀਸਦੀ ਕਮਿਸ਼ਨ ਦਿੰਦਾ ਹੈ। ਜੇਕਰ ਉਸਨੇ ਕਿਸੇ ਦਾ ਬਿੱਲ 6 ਹਜ਼ਾਰ ਬਣਵਾ ਦਿੱਤਾ ਤਾਂ ਰੈਸਟੋਰੈਂਟ ਵੱਲੋਂ ਉਸ ਨੂੰ 1200 ਰੁਪਏ ਮਿਲੇਗਾ।
ਇਸ ਵੀਡੀਓ ਉਤੇ ਲੜਕੇ ਹੇਠਾਂ ਕੁਮੈਂਟ ਕਰਕੇ ਆਪਣੀ ਸਲਾਹ ਦੇ ਰਹੇ ਹਨ। ਇਕ ਕੁਮੈਂਟ ਵਿੱਚ ਕਿਸੇ ਨੇ ਕਿਹਾ ਕਿ ਮੈਂ ਚੰਡੀਗੜ੍ਹ ਆਪਣੀਆਂ ਅੱਖਾਂ ਅੱਗੇ ਅਜਿਹਾ ਹੁੰਦਾ ਦੇਖਿਆ ਹੈ। ਦੂਜੇ ਨੇ ਕਿਹਾ ਕਿ ਜੇਕਰ ਮਹਿਲਾ ਬਾਹਰ ਚੱਲਣ ਲਈ ਕਹਿੰਦੀ ਹੈ ਤਾਂ ਉਹ ਭੁਗਤਾਨ ਕਰਦੀ ਹੈ। ਜੇਕਰ ਪੁਰਸ਼ ਪੁੱਛਦਾਹੈ ਤਾਂ ਉਹ ਭੁਗਤਾਨ ਕਰਦਾ ਹੈ। ਬਸ।