ਨਗਰ ਕੌਂਸਲ ਪ੍ਰਧਾਨ ਵੱਲੋ ਕੀਤਾ ਗਿਆ ਸਨਮਾਨਿਤ
ਮੋਰਿੰਡਾ 14 ਜੁਲਾਈ ਭਟੋਆ
ਗੁਜਰਾਤ ਦੇ ਭੁਜ ਸਹਿਰ ਵਿੱਚ 54 ਵੀਂ ਸੀਨੀਅਰ ਵੂਮੈਨ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ 28 ਜੂਨ ਤੋ 3 ਜੁਲਾਈ ਤੱਕ ਕਰਵਾਈ ਗਈ ਜਿਸ ਵਿੱਚ ਪੰਜਾਬ ਸਮੇਤ 30 ਰਾਜਾਂ ਦੀਆਂ ਟੀਮਾਂ ਦੇ 540 ਖਿਡਰੀਆ ਨੇ ਭਾਗ ਲਿਆ । ਪੰਜਾਬ ਦੀ ਟੀਮ ਵੱਲੋ ਇਸ ਚੈਂਪੀਅਨਸ਼ਿਪ ਵਿੱਚ ਮੇਜਬਾਨ ਗੁਜਰਾਤ ਦੀ ਟੀਮ ਨੂੰ ਫਾਈਨਲ ਮੈਚ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ ਗਿਆ , ਇਸ ਟੀਮ ਵਿੱਚ ਦਸ਼ਮੇਸ਼ ਹੈਂਡਬਾਲ ਕਲੱਬ ਮੋਰਿੰਡਾ ਦੀ ਸੀਨੀਅਰ ਖਿਡਾਰਨ ਵਰਖਾ ਰਾਣੀ ਵੀ ਸ਼ਾਮਿਲ ਸੀ, ਜਿਸ ਦਾ ਅੱਜ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਅਤੇ ਕਲੱਬ ਦੇ ਆਹੁਦੇਦਾਰਾਂ ਵੱਲੋ ਹੈਂਡਬਾਲ ਸਟੇਡੀਅਮ ਵਿੱਚ ਨਿੱਘਾ ਅਤੇ ਸ਼ਾਨਦਾਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਂਡਬਾਲ ਦਸ਼ਮੇਸ਼ ਕਲੱਬ ਦੇ ਕੋਚ ਰਜੇਸ਼ ਸ਼ੰਮਾ ਸੁਰਿੰਦਰ ਸਿੰਘ ਛਿੰਦਰੀ ਅਤੇ ਕ੍ਰਿਸ਼ਨ ਸਿੰਘ ਰਾਣਾ ਨੇ ਦੱਸਿਆ ਕਿ ਗੁਜਰਾਤ ਦੇ ਭੁੱਜ ਵਿੱਚ ਆਰ ਡੀ ਵਾਰਸਾਨੀ ਸਕੂਲ ਭੁੱਜ ਵਿੱਚ ਹੋਈ, ਇਸ ਚੈਂਪੀਅਨਸ਼ਿਪ ਦਾ ਉਦਘਾਟਨ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰਾ ਪਟੇਲ ਵੱਲੋ ਕੀਤਾ ਗਿਆ ਸੀ। ਇਸ ਚੈਂਪੀਅਨਸ਼ਿਪ ਵਿੱਚ ਫਾਈਨਲ ਮੈਚ ਵਿੱਚਨਪੰਜਾਬ ਦੀ ਟੀਮ ਵੱਲੋ ਮੇਜਬਾਨ ਗੁਜਰਾਤ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਗਿਆ । ਉਨਾ ਦੱਸਿਆ ਕਿ ਦਸ਼ਮੇਸ਼ ਹੈਂਡਬਾਲ ਕਲੱਬ ਮੋਰਿੰਡਾ ਅਤੇ ਨਗਰ ਕੌਂਸਲ ਦੇ
ਪ੍ਰਧਾਨ ਜਗਦੇਵ ਸਿੰਘ ਭਟੋਆ ਅਤੇ ਕੌਸਲਰ ਰਾਜਪ੍ਰੀਤ ਸਿੰਘ ਰਾਜੀ ਵੱਲੋ ਹੈਂਡਬਾਲ ਸਟੇਡੀਅਮ ਵਿੱਚ ਕਰਵਾਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਰਖਾ ਰਾਣੀ ਨੂੰ ਸਿਰਪਾਓ, ਹਾਰ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੌਂਸਲ ਪ੍ਰਧਾਨ ਸ੍ਰੀ ਭਟੋਆ ਨੇ ਕਿਹਾ ਕਿ ਵਰਖਾ ਰਾਣੀ ਨੇ ਦਸ਼ਮੇਸ਼ ਕਲੱਬ ਵੱਲੋ ਪੰਜਾਬ ਦੀ ਟੀਮ ਵਿੱਚ ਖੇਡਦਿਆਂ ਗੋਲਡ ਮੈਡਲ ਜਿੱਤਣ ਨਾਲ ਜਿੱਥੇ ਕਲੱਬ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਕਲੱਬ ਦੇ ਹੋਰ ਖਿਡਾਰੀ ਵੀ ਉਤਸ਼ਾਹਿਤ ਹੋਣਗੇ। ਉਨਾ ਪੰਜਾਬ ਸਰਕਾਰ ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਤੇ ਨਗਰ ਕੌਂਸਲ ਵੱਲੋ ਵਰਖਾ ਰਾਣੀ ਨੂੰ ਅਤੇ ਦਸ਼ਮੇਸ਼ ਹੈਂਡਬਾਲ ਕਲੱਬ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਵਰਖਾ ਰਾਣੀ ਨੇ ਕੌਸਲ ਪ੍ਰਧਾਨ ਤੇ ਕਲੱਬ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਹੋਰਨਾਂ ਤੋ ਬਿਨਾ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਬਬੀਤਾ ਰਾਣੀ,ਕੋਚ ਰਜੇਸ਼ ਸ਼ੰਮਾ ਸੁਰਿੰਦਰ ਸਿੰਘ ਛਿੰਦਰੀ ਅਤੇ ਕ੍ਰਿਸ਼ਨ ਸਿੰਘ ਰਾਣਾ , ਧਰਮਿੰਦਰ ਮੱਟੂ,ਜਗਦੀਪ ਕੌਜੀ, ਬੁਗਲੀ ਰਾਣਾ,ਮੇਜਰ ਸਿੰਘ, ਜਗਦੀਪ ਸਿੰਘ ਫੌਜੀ,ਅਤੇ ਜੱਸਾ ਮੰਡੇਰ ਸਮੇਤ ਵੱਡੀ ਗਿਣਤੀ ਵਿੱਚ ਹੈਂਡਬਾਲ ਖਿਡਾਰੀ ਹਾਜ਼ਰ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਲੱਬ ਪਿਛਲੇ ਤਿੰਨ ਦਹਾਕਿਆਂ ਤੋ ਮੋਰਿੰਡਾ ਅਤੇ ਆਸਪਾਸ ਦੇ ਖਿਡਾਰੀਆਂ ਨੂੰ ਹੈਂਡਵਾਲ ਦੀ ਟਰੀਨਿੰਗ ਦੇ ਰਿਹਾ ਹੈ ਅਤੇ ਕਲੱਬ ਦੇ
ਬਹੁਤ ਸਾਰੇ ਖਿਡਾਰੀ ਆਪਣੀ ਸ਼ਾਨਦਾਰ ਖੇਡ ਸਦਕਾ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇਸ ਸਮੇਂ ਵੀ ਕਲੱਬ ਨਾਲ ਛੇ ਦਰਜਨ ਤੋਂ ਵੱਧ ਖਿਡਾਰੀ ਜੁੜ ਕੇ ਵੱਖ-ਵੱਖ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਕਲੱਬ ਵੱਲੋ ਖੇਡਦਿਆਂ ਵਿਕਰਮਜੀਤ ਸਿੰਘ ਨੇ ਜੂਨੀਅਰ ਨੈਸ਼ਨਲ ਗੇਮਜ਼ ਲੜਕੇ ਵਿੱਚੋ ਗੋਲਡ ਮੈਡਲ, ਗੌਰਵ ਰਾਣਾ ਤੇ ਜਸਵੰਤ ਸਿੰਘ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ , ਜਦਕਿ ਸਿਮਰਨ ਕੌਰ ਵੱਲੋਂ ਜੂਨੀਅਰ ਨੈਸ਼ਨਲ ਗੇਮਸ ਲੜਕੀਆਂ ਵਿੱਚ, ਉਸ ਨੂੰ ਅੰਜਲੀ ,ਕੁਲਦੀਪ ਕੌਰ ਅਤੇ ਸਤੁਤੀ ਨੇ ਨੈਸ਼ਨਲ ਸਕੂਲ ਗੇਮਸ ਵਿੱਚ ਕਲੱਬ ਵੱਲੋਂ ਹਿੱਸਾ ਲਿਆ।