ਕੈਲੇਫੋਰਨੀਆ, 15 ਜੁਲਾਈ, ਦੇਸ਼ ਕਲਿਕ ਬਿਊਰੋ :
Subhanshu Shukla ਸਮੇਤ ਚਾਰ ਪੁਲਾੜ ਯਾਤਰੀ 18 ਦਿਨ ਪੁਲਾੜ ਸਟੇਸ਼ਨ ਵਿੱਚ ਰਹਿਣ ਤੋਂ ਬਾਅਦ ਧਰਤੀ ‘ਤੇ ਵਾਪਸ (returned to Earth) ਆ ਗਏ ਹਨ। ਲਗਭਗ 23 ਘੰਟੇ ਦੀ ਯਾਤਰਾ ਤੋਂ ਬਾਅਦ, ਡ੍ਰੈਗਨ ਪੁਲਾੜ ਯਾਨ ਅੱਜ ਯਾਨੀ 15 ਜੁਲਾਈ ਨੂੰ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਤੱਟ ‘ਤੇ ਉਤਰਿਆ। ਇਸਨੂੰ ਸਪਲੈਸ਼ਡਾਊਨ ਕਿਹਾ ਜਾਂਦਾ ਹੈ। ਚਾਰੇ ਪੁਲਾੜ ਯਾਤਰੀ ਇੱਕ ਦਿਨ ਪਹਿਲਾਂ ਯਾਨੀ ਸੋਮਵਾਰ ਸ਼ਾਮ 4:45 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਲਈ ਰਵਾਨਾ (returned to Earth) ਹੋਏ।
ਸਾਰੇ ਪੁਲਾੜ ਯਾਤਰੀ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਆਈਐਸਐਸ ਪਹੁੰਚੇ ਸਨ। ਉਹ 25 ਜੂਨ ਨੂੰ ਐਕਸੀਅਮ ਮਿਸ਼ਨ 4 ਦੇ ਤਹਿਤ ਦੁਪਹਿਰ 12 ਵਜੇ ਦੇ ਕਰੀਬ ਰਵਾਨਾ ਹੋਏ ਸਨ। ਉਨ੍ਹਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਇੱਕ ਡ੍ਰੈਗਨ ਕੈਪਸੂਲ ਵਿੱਚ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ ਸੀ।
Subhanshu Shukla ਦੀ ਵਾਪਸੀ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਪੂਰੇ ਦੇਸ਼ ਦੇ ਨਾਲ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਉਨ੍ਹਾਂ ਦੀ ਇਤਿਹਾਸਕ ਪੁਲਾੜ ਯਾਤਰਾ ਤੋਂ ਧਰਤੀ ‘ਤੇ ਵਾਪਸ ਆਉਣ ਲਈ ਸਵਾਗਤ ਕਰਦਾ ਹਾਂ।
