ਸ੍ਰੀ ਚਮਕੌਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਲਈ ਬੱਸ ਸੇਵਾ ਸ਼ੁਰੂ 

ਟ੍ਰਾਈਸਿਟੀ

ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ 

ਰੋਜਾਨਾ ਚੱਲੇਗੀ ਇਹ ਬੱਸ, ਅਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ

ਸ਼ੑੀ ਚਮਕੌਰ ਸਾਹਿਬ / ਮੋਰਿੰਡਾ 15 ਜੁਲਾਈ ਭਟੋਆ 

ਸ਼ੑੀ ਚਮਕੌਰ ਸਾਹਿਬ ਤੇ  ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਮੁੱਖ ਰੱਖਦਿਆਂ ਅੱਜ ਸ੍ਰੀ ਚਮਕੌਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ। ਇਸ ਬੱਸ ਨੂੰ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚੌਂਕ ਤੋਂ ਅਰਦਾਸ ਕਰਨ ਉਪਰੰਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਤੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਉਨਾ ਵੱਲੋਂ ਇਸ ਰੂਟ ਤੇ ਬਸ ਸਰਵਿਸ ਸ਼ੁਰੂ ਕਰਨ ਲਈ ਵਿਧਾਨ ਸਭਾ ਵਿੱਚ ਮਾਮਲਾ ਉਠਾਇਆ ਗਿਆ ਸੀ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋ  ਸ਼ੑੀ ਚਮਕੌਰ ਸਾਹਿਬ ਤੋ ਸ਼ੑੀ ਅਮਿੑੰਤਸਰ ਸਾਹਿਬ ਲਈ ਬੱਸ ਸੇਵਾ ਸ਼ੁਰੂ ਕਰਵਾਉਣੀ ਪੰਜਾਬ ਸਰਕਾਰ ਦਾ ਸਭ ਤੋ ਵਧੀਆ ਉਪਰਾਲਾ ਹੈ ,ਕਿਉ ਕਿ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਸ਼ਹੀਦਾਂ ਦੀ ਧਰਤੀ ਹੋਣ ਦੇ ਕਾਰਨ ਪੰਜਾਬ ਭਰ ਤੋ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ  ਨਤਮਸਤਕ ਹੋਣ ਲਈ ਆਉਦੀਆਂ ਹਨ ,ਪਰੰਤੂ  ਅੱਜ ਤੱਕ ਕਿਸੇ ਵੀ ਲੀਡਰ ਤੋ ਸ਼ਹੀਦਾਂ ਦੀ ਧਰਤੀ ਸ਼ੑੀ ਚਮਕੌਰ ਸਾਹਿਬ ਨੂੰ ਜਾਂ  ਕਿਸੇ ਵੀ ਹੋਰ ਧਾਰਮਿਕ ਸਥਾਨ ਵੱਡੇ ਸ਼ਹਿਰ ਲਈ ਬੱਸ ਸਰਵਿਸ ਸ਼ੁਰੂ ਨਹੀ ਕਰਵਾ ਹੋਈ ਸੀ ਨਾ ਹੀ ਕਿਸੇ ਵੀ ਅਫਸਰ ਦਾ ਹੀ ਧਿਆਨ ਇਸ ਗੱਲ ਵੱਲ ਗਿਆ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ ਨੂੰ ਪੰਜਾਬ ਦੇ ਹੋਰ ਧਾਰਮਿਕ ਅਸਥਾਨਾਂ ਨਾਲ ਜੋੜਨ ਲਈ ਬੱਸ ਸਰਵਿਸ ਸ਼ੁਰੂ ਕਰਵਾਕੇ ਸਿੱਖ ਸੰਗਤਾਂ ਨੂੰ ਸਹੂਲਤ ਦਿੱਤੀ ਜਾ ਸਕੇ। ਉਨਾ ਦੱਸਿਆ ਕਿ 

ਇਸ ਬੱਸ ਸਰਵਿਸ ਦੇ ਸ਼ੁਰੂ ਹੋਣ ਨਾਲ ਸ਼ੑੀ ਚਮਕੌਰ ਸਾਹਿਬ ਦਾ ਸੰਪਰਕ ਫਗਵਾੜਾ,ਜਲੰਧਰ ਦੇ ਨਾਲ ਨਾਲ ਰਾਸਤੇ ਚ ਆਉਣ ਵਾਲੇ ਸਾਰੇ ਸ਼ਹਿਰਾਂ ਨਾਲ ਜੁੜ ਜਾਵੇਗਾ , ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਸਹੂਲਤ ਮਿਲੇਗੀ ਅਤੇ ਲੋਕਾਂ ਦੇ ਵਪਾਰ ਵਿੱਚ ਸਿੱਧੇ ਅਸਿੱਧੇ ਢੰਗ ਨਾਲ ਵਾਧਾ ਹੋਵੇਗਾ।.ਉਨਾ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਇਸ ਬੱਸ ਸਰਵਿਸ ਵਿੱਚ  ਆਧਾਰ ਕਾਰਡ ਦੀ ਸਫਰ ਸਹੂਲਤ ਵੀ  ਮਿਲੇਗੀ। ਇਸ ਮੌਕੇ ਤੇ ਉਨਾ ਗੁਰਪੁਰਬ ਸੇਵਾ ਸੋਸਾਇਟੀ  ਅਤੇ ਸੁਖਮਨੀ ਸੇਵਾ ਸੋਸਾਇਟੀ  ਦਾ ਧੰਨਵਾਦ ਕੀਤਾ ,ਜਿਨਾ ਦੇ ਯਤਨਾ ਸਦਕਾ 

ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਲਈ 10 ਸਾਲਾਂ ਤੋਂ ਬੰਦ ਪਿਆ ਰੂਟ ਦੁਬਾਰਾ ਸ਼ੁਰੂ ਹੋਇਆ  ਹੈ।

ਦੱਸਣਯੋਗ ਹੈ ਕਿ ਰੋਜਾਨਾ ਜਾਣ ਵਾਲੀ ਇਹ ਬੱਸ ਸ੍ਰੀ ਚਮਕੌਰ ਸਾਹਿਬ ਤੋਂ ਸਵੇਰੇ 6.15 ਵਜੇ ਚੱਲੇਗੀ ਅਤੇ ਵਾਪਸੀ ਲਈ 3.15 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋਵੇਗੀ।  

ਇਸ ਮੌਕੇ ਤੇ ਸਿਕੰਦਰ ਸਿੰਘ ਸਹੇੜੀ ਚੇਅਰਮੈਨ ਮਾਰਕੀਟ ਕਮੇਟੀ, ਬੀਰਦਵਿੰਦਰ ਸਿੰਘ ਬੱਲਾਂ ਮੈਂਬਰ ਅਪੈਕਸ ਕੌਂਸਲ, ਓਐਸਡੀ ਜਗਤਾਰ ਸਿੰਘ ਘੜੂੰਆ, ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਤੇ ਅਧਿਕਾਰੀ,ਸ੍ਰੀ ਚੰਦ ਪੀਏ,ਰਜਿੰਦਰ ਸਿੰਘ ਰਾਜਾ ਚੱਕਲਾਂ, ਕਿਸਾਨ ਆਗੂ ਪ੍ਰਗਟ ਸਿੰਘ ਰੌਲੂਮਾਜਰਾ, ਨਵਦੀਪ ਸਿੰਘ ਟੋਨੀ,  ਭੁਪਿੰਦਰ ਸਿੰਘ ਭੂਰਾ,ਜਗਦੇਵ ਸਿੰਘ ਭਟੋਆ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।