ਸ੍ਰੀ ਚਮਕੌਰ ਸਾਹਿਬ ਮੋਰਿੰਡਾ 15 ਜੁਲਾਈ ਭਟੋਆ
ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਨਜਾਇਜ ਮਾਈਨਿੰਗ ਕਰ ਰਹੇ ਵਿਅਕਤੀਆ ਵਿਰੁੱਧ ਮਾਮਲਾ ਦਰਜ ਕਰਕੇ 2 ਟਰੈਕਟਰ ਟਰਾਲੀ ਤੇ 2 ਪੋਕਲੇਨ ਮਸ਼ੀਨਾਂ ਜਬਤ ਕੀਤੀਆ ਹਨ, ਜਦਕਿ ਦੋਸ਼ੀ ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀ ਸਮੇਤ ਮੌਕੇ ਤੋ ਫਰਾਰ ਹੋਣ ਵਿਚ ਸਫਲ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜੀਨੀਅਰ ਕਮ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਹਲਕੇ ਦੇ ਪਿੰਡ ਰਸੀਦਪੁਰ ਵਿੱਚ ਨਜਾਇਜ ਮਾਈਨਿੰਗ ਚੱਲ ਰਹੀ ਹੈ। ਉਨਾ ਦੱਸਿਆ ਕਿ 14 ਜੁਲਾਈ ਨੂੰ ਜਦੋ ਪੁਲਿਸ ਪਾਰਟੀ ਨੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਨੂੰ ਨਾਲ ਲੈਕੇ
ਸਵੇਰੇ 2.49 ਵਜੇ ਮੌਕੇ ਤੇ ਜਾਕੇ ਛਾਪਾ ਮਾਰਿਆ ਤਾਂ ਉਸ ਸਮੇ ਕੁਝ ਵਿਅਕਤੀ 2 ਪੋਕਲੇਨ ਮਸ਼ੀਨਾਂ , ਇੱਕ ਜੇਸੀਬੀ ਮਸ਼ੀਨ ਅਤੇ 4 ਟਰੈਕਟਰ ਟਰਾਲੀ ਸਮੇਤ ਨਜਾਇਜ ਮਾਈਨਿੰਗ ਕਰ ਰਹੇ ਸਨ । ਉਹਨਾਂ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਦੋ ਪੋਕਲੇਨ ਮਸ਼ੀਨਾਂ ਜਬਤ ਕੀਤੀਆਂ ਗਈਆਂ ਜਦਕਿ ਮਾਈਨਿੰਗ ਇੰਸਪੈਕਟਰ ਨੇ 2 ਟਰੈਕਟਰ ਟਰਾਲੀ ਦੇ ਚਲਾਨ ਕੱਟ ਕੇ ਪੁਲਿਸ ਪਾਰਟੀ ਦੇ ਹਵਾਲੇ ਕੀਤੇ ਗਏ ਅਤੇ ਇੱਕ ਜੇਸੀਬੀ ਮਸ਼ੀਨ ਚਾਲਕ ਤੇ ਦੋ ਟਰੈਕਟਰ ਟਰਾਲੀ ਚਾਲਕ , ਮਸ਼ੀਨ ਤੇ ਟਰੈਕਟਰ ਟਰਾਲੀ ਲੈਕੇ ਮੌਕੇ ਤੇ ਫਰਾਰ ਹੋ ਗਏ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਲਈ ਵਰਤੀ ਗਈ ਮਸ਼ੀਨਰੀ ਦੇ ਮਾਲਕਾਂ / ਚਾਲਕਾਂ ਖਿਲਾਫ ਵੱਖ ਵੱਖ ਧਾਰਾਂਵਾ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।