ਭਾਰਤ ‘ਚ ਟੇਸਲਾ ਦੀਆਂ ਕਾਰਾਂ ਦੀ ਬੁਕਿੰਗ ਸ਼ੁਰੂ

ਰਾਸ਼ਟਰੀ

ਮੁੰਬਈ, 16 ਜੁਲਾਈ, ਦੇਸ਼ ਕਲਿਕ ਬਿਊਰੋ :

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਟੇਸਲਾ (Tesla) ਦਾ ਪਹਿਲਾ ਸ਼ੋਅਰੂਮ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਖੁੱਲ੍ਹ ਗਿਆ ਹੈ।
ਫਿਲਹਾਲ, ਭਾਰਤ (India) ਵਿੱਚ ਸਿਰਫ਼ ਮਾਡਲ ਵਾਈ ਕਾਰਾਂ ਹੀ ਵੇਚੀਆਂ ਜਾਣਗੀਆਂ। ਇਸਦੀ ਕੀਮਤ 60 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਅਮਰੀਕਾ ਨਾਲੋਂ 28 ਲੱਖ ਰੁਪਏ ਵੱਧ ਹੈ।
ਮਹਾਰਾਸ਼ਟਰ (Maharashtra) ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ(Devendra Fadnavis) ਨੇ ਟੇਸਲਾ ਸ਼ੋਅਰੂਮ (Tesla cars) ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਕਾਰਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਇਹ ਸਟੋਰ ਲੋਕਾਂ ਲਈ ਇੱਕ ਅਨੁਭਵ ਕੇਂਦਰ ਵਜੋਂ ਕੰਮ ਕਰੇਗਾ। ਯਾਨੀ ਕਿ ਇੱਥੇ ਨਾ ਸਿਰਫ਼ ਕਾਰਾਂ ਵੇਚੀਆਂ ਜਾਣਗੀਆਂ, ਸਗੋਂ ਲੋਕ ਟੇਸਲਾ ਦੀ ਤਕਨਾਲੋਜੀ ਅਤੇ ਵਿਸ਼ੇਸ਼ਤਾਵਾਂ ਨੂੰ ਵੀ ਨੇੜਿਓਂ ਦੇਖ ਸਕਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।