ਸੇਂਟ ਥਾਮਸ ਸਕੂਲ ਅਤੇ ਵਸੰਤ ਵੈਲੀ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਹੁਣ ਤੱਕ ਪੰਜ ਸਕੂਲਾਂ ਨੂੰ ਅੱਜ ਧਮਕੀ ਭਰੇ ਈਮੇਲ ਮਿਲੇ ਹਨ।
ਨਵੀਂ ਦਿੱਲੀ, 16 ਜੁਲਾਈ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਦਵਾਰਕਾ ਵਿੱਚ ਸਥਿਤ ਸੇਂਟ ਥਾਮਸ ਸਕੂਲ ਅਤੇ ਵਸੰਤ ਵੈਲੀ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਹੁਣ ਤੱਕ ਪੰਜ ਸਕੂਲਾਂ ਨੂੰ ਅੱਜ ਧਮਕੀ ਭਰੇ ਈਮੇਲ ਮਿਲੇ ਹਨ।ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਜਾਂਚ ਕਰ ਰਹੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਦਵਾਰਕਾ ਦੇ ਸੇਂਟ ਥਾਮਸ ਅਤੇ ਵਸੰਤ ਕੁੰਜ ਖੇਤਰ ਦੇ ਵਸੰਤ ਵੈਲੀ ਸਕੂਲ ਨੂੰ ਪਹਿਲਾਂ ਧਮਕੀ ਮਿਲੀ। ਜਿਸ ਤੋਂ ਬਾਅਦ ਮਦਰਜ਼ ਇੰਟਰਨੈਸ਼ਨਲ ਸਕੂਲ, ਰਿਚਮੰਡ ਗਲੋਬਲ ਸਕੂਲ ਅਤੇ ਸਰਦਾਰ ਪਟੇਲ ਵਿਦਿਆਲਿਆ ਨੂੰ ਵੀ ਧਮਕੀਆਂ ਮਿਲੀਆਂ। ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ, ਬੰਬ ਸਕੁਐਡ, ਡੌਗ ਸਕੁਐਡ ਅਤੇ ਸਾਈਬਰ ਐਕਸਪਰਟ ਟੀਮ ਮੌਕੇ ‘ਤੇ ਪਹੁੰਚ ਗਈ ਹੈ।ਸੁਰੱਖਿਆ ਕਾਰਨਾਂ ਕਰਕੇ ਦੋਵਾਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।