ਮੋਹਾਲੀ, 16 ਜੁਲਾਈ: ਦੇਸ਼ ਕਲਿੱਕ ਬਿਓਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਲਈ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ (IRAD) Portal ਬਾਰੇ ਵਿਸ਼ੇਸ਼ training ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਨੈਸ਼ਨਲ ਇਨਫ਼ਰਮੇਟਿਕਸ ਸੈਂਟਰ ਐਸ ਏ ਐਸ ਨਗਰ ਦੇ DRM ਸ੍ਰੀ ਇਕਬਾਲ ਵੱਲੋਂ, DIA ਸ੍ਰੀਮਤੀ ਪ੍ਰਿਯੰਕਾ ਦੀ ਸਹਾਇਤਾ ਅਤੇ DIO ਸ੍ਰੀਮਤੀ ਸਰਿਤਾ ਦੀ ਅਗਵਾਈ ਹੇਠ ਕਰਵਾਏ ਗਏ।
ਇਹ ਟਰੇਨਿੰਗ ਏ.ਡੀ.ਜੀ.ਪੀ., ਟ੍ਰੈਫਿਕ ਐਂਡ ਰੋਡ ਸੇਫਟੀ, ਪੰਜਾਬ ਦੇ ਦਿਸ਼ਾ-ਨਿਰਦੇਸ਼ ਦੇ ਅਧਾਰ ‘ਤੇ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਪੁਲਿਸ ਚੌਕੀਆਂ ਨੂੰ ਸ਼ਾਮਲ ਕੀਤਾ ਗਿਆ। Training ਦਾ ਮੁੱਖ ਉਦੇਸ਼ ਪੁਲਿਸ ਅਧਿਕਾਰੀਆਂ ਨੂੰ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ ਪੋਰਟਲ (IRAD Portal) ਰਾਹੀਂ ਹਾਦਸਿਆਂ ਦੇ ਡਾਟਾ ਨੂੰ ਡਿਜੀਟਲ ਤਰੀਕੇ ਨਾਲ ਦਰਜ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਸਿਖਾਉਣਾ ਸੀ, ਜਿਸ ਨਾਲ ਕਾਗਜ਼ੀ ਕਾਰਵਾਈ ਅਤੇ ਦੁਹਰਾਅ ਘੱਟ ਹੁੰਦਾ ਹੈ।
ਇਸ ਤੋਂ ਇਲਾਵਾ, ਪੁਲਿਸ ਅਧਿਕਾਰੀ ਹੁਣ ਆਰ.ਟੀ.ਓ ਦਫ਼ਤਰ ਤੋਂ ਵਾਹਨ ਜਾਂਚ ਰਿਪੋਰਟ, ਰੋਡ ਓਨਿੰਗ ਏਜੰਸੀਆਂ ਤੋਂ ਹਾਈਵੇ ਰਿਪੋਰਟ ਅਤੇ ਸਿਹਤ ਵਿਭਾਗ ਤੋਂ ਮਰੀਜ਼ ਦੀ ਰਿਪੋਰਟ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ, ਜਿਸ ਨਾਲ ਸਮਾਂ ਅਤੇ ਮਿਹਨਤ ਦੋਵੇਂ ਬਚਣਗੇ।