ਸਕੂਲ ’ਚ ਖਾਣਾ ਖਾਣ ਲੱਗਿਆ 9 ਸਾਲਾ ਬੱਚੀ ਨੂੰ ਪਿਆ ਦਿਲ ਦਾ ਦੌਰਾ, ਮੌਤ

ਪੰਜਾਬ ਰਾਸ਼ਟਰੀ

ਅਚਾਨਕ ਦਿਲ ਦੇ ਦੌਰੇ ਪੈਣ ਨਾਲ ਨੌਜਵਾਨਾਂ ਦੀਆਂ ਦੁਖਦਾਈ ਖਬਰਾਂ ਆਉਂਦੀਆਂ ਹਨ। ਹੁਣ ਇਕ 9 ਸਾਲਾ ਬੱਚੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਜੈਪੁਰ, 17 ਜੁਲਾਈ, ਦੇਸ਼ ਕਲਿੱਕ ਬਿਓਰੋ :

ਅਚਾਨਕ ਦਿਲ ਦੇ ਦੌਰੇ ਪੈਣ ਨਾਲ ਨੌਜਵਾਨਾਂ ਦੀਆਂ ਦੁਖਦਾਈ ਖਬਰਾਂ ਆਉਂਦੀਆਂ ਹਨ। ਹੁਣ ਇਕ 9 ਸਾਲਾ ਬੱਚੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਸਕੂਲ ਵਿੱਚ ਜਦੋਂ ਹੀ ਇਕ ਬੱਚੀ ਆਪਣਾ ਟਿਫਿਨ ਖੋਲ੍ਹਣ ਲੱਗੀ ਤਾਂ ਦਿਲ ਦਾ ਦੌਰਾ ਪੈ ਗਿਆ।

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਹ ਘਟਨਾ ਵਾਪਰੀ। ਜ਼ਿਲ੍ਹਾ ਸੀਕਰ ਦੇ ਪਿੰਡ ਦਾਂਤਾ ਰਾਮਗੜ੍ਹ ਵਿੱਚ 9 ਸਾਲਾ ਬੱਚੀ ਪ੍ਰਾਚੀ ਕੁਮਾਵਤ ਆਦਰਸ਼ ਵਿਦਿਆ ਮੰਦਰ ਸਕੂਲ ਗਈ ਸੀ, ਸਕੂਲ ਵਿੱਚ ਜਦੋਂ ਦੁਪਹਿਰ 11 ਵਜੇ ਦੇ ਕਰੀਬ ਖਾਣਾ ਖਾਣ ਲਈ ਟਿਫਿਨ ਖੋਲ੍ਹਣ ਲੱਗੀ ਤਾਂ ਦਿਲ ਦਾ ਦੌਰਾ ਪੈ ਗਿਆ ਤੇ ਅਚਾਨਕ ਜ਼ਮੀਨ ਉਤੇ ਡਿੱਗ ਗਈ। ਇਹ ਘਟਨਾ ਬੀਤੇ ਕੱਲ੍ਹ ਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।