ਨਵੀਂ ਦਿੱਲੀ, 18 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਸ਼ੁੱਕਰਵਾਰ ਸਵੇਰੇ ਦਿੱਲੀ ਅਤੇ ਬੰਗਲੁਰੂ ਦੇ 80 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਦਿੱਲੀ ਦੇ 45 ਤੋਂ ਵੱਧ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ। ਇਨ੍ਹਾਂ ਵਿੱਚ ਪੀਤਮਪੁਰਾ, ਦਵਾਰਕਾ, ਪੱਛਮੀ ਵਿਹਾਰ, ਰੋਹਿਣੀ, ਸੰਗਮ ਵਿਹਾਰ ਅਤੇ ਹੋਰ ਖੇਤਰਾਂ ਦੇ ਸਕੂਲ ਸ਼ਾਮਲ ਹਨ।
ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਸਕੂਲ ਪਹੁੰਚ ਗਈਆਂ। ਸਾਵਧਾਨੀ ਵਜੋਂ, ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਰਾਜਧਾਨੀ ਦਿੱਲੀ ਵਿੱਚ 5 ਦਿਨਾਂ ਦੇ ਅੰਦਰ ਬੰਬ ਨਾਲ ਉਡਾਉਣ ਦੀ ਧਮਕੀ ਦਾ ਇਹ ਚੌਥਾ ਮਾਮਲਾ ਹੈ। ਇਸ ਤੋਂ ਪਹਿਲਾਂ, 14 ਜੁਲਾਈ ਨੂੰ ਦੋ, 15 ਜੁਲਾਈ ਨੂੰ ਤਿੰਨ, 10 ਦੇ ਕਰੀਬ ਸਕੂਲਾਂ ਅਤੇ 16 ਜੁਲਾਈ ਨੂੰ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਨੂੰ ਧਮਕੀਆਂ ਮਿਲੀਆਂ ਸਨ।
