ਚੰਡੀਗੜ੍ਹ, 18 ਜੁਲਾਈ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਅੱਜ ਚੰਡੀਗੜ੍ਹ, ਪੰਜਾਬ ਅਤੇ ਮਹਾਰਾਸ਼ਟਰ ਵੱਡਾ ਐਕਸ਼ਨ ਕੀਤਾ ਗਿਆ ਹੈ। ਈਡੀ ਵੱਲੋਂ ਵੱਖ ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਡਰੱਗ ਦੀ ਨਜਾਇਜ਼ ਵਿਕਰੀ ਖਿਲਾਫ ਕੀਤੀ ਗਈ ਹੈ। ਈਡੀ ਦੀ ਜਲੰਧਰ ਜੋਨ ਦੀ ਟੀਮ ਨੇ ਇਸ ਮਾਮਲੇ ਵਿੱਚ 4 ਥਾਵਾਂ ਉਤੇ ਛਾਪੇਮਾਰੀ ਕੀਤੀ। ਈਡੀ ਵੱਲੋਂ ਬਰਨਾਲਾ, ਲੁਧਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਦੀ ਰਾਜਧਾਨੀ ਮੁਬੰਈ ਵਿੱਚ ਛਾਪਾ ਮਾਰਿਆ ਗਿਆ ਹੈ। ਖਬਰਾਂ ਮੁਤਾਬਕ ਇਹ ਮਾਮਲਾ ਪੰਜਾਬ ਵਿੱਚ ਚੱਲ ਰਹੇ 22 ਪ੍ਰਾਈਵੇਟ ਨਸ਼ਾ ਮੁਕਤ ਕੇਂਦਰਾਂ ਨਾਲ ਜੁੜੇ ਡਰੱਗ ਦੀ ਨਜਾਇਜ਼ ਵਿਕਰੀ ਨਾਲ ਜੁੜਿਆ ਹੈ।