ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੈਂਬਰ ਪਾਰਲੀਮੈਂਟ ਨੂੰ FRS ਸਬੰਧੀ ਦਿੱਤਾ ਮੰਗ ਪੱਤਰ

ਪੰਜਾਬ

ਪਟਿਆਲਾ, 19 ਜੁਲਾਈ, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਿਲਾ ਪਟਿਆਲਾ ਦੀ ਮੀਟਿੰਗ ਜਿਲਾ ਪ੍ਰਧਾਨ ਸ਼ਾਂਤੀ ਦੇਵੀ ਜੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਉਹਨਾਂ ਨੇ ਅੱਜ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਿਨਾਂ ਹਥਿਆਰ ਦਿੱਤੇ ਆਂਗਣਵਾੜੀ ਵਰਕਰਾਂ ਉੱਤੇ ਦਬਾਓ ਸਬੰਧੀ ਗੱਲਬਾਤ ਕੀਤੀ । ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਪੋਸ਼ਣ ਅਭਿਆਨ ਚਲਾ ਰਹੀ ਹੈ ।ਪਰ ਦੂਜੇ ਪਾਸੇ ਦੋਹਰੀ ਪਹਿਚਾਣ ਪ੍ਰਣਾਲੀ ਅਪਣਾ ਕੇ ਹੱਕਦਾਰਾਂ ਨੂੰ ਹੱਕਾਂ ਤੋਂ ਵਾਂਝਿਆਂ ਵੀ ਕਰ ਰਹੀ ਹੈ । ਜਿਸ ਦੀ ਆਵਾਜ਼ ਉਠਾਉਣ ਦੇ ਲਈ ਆਲ ਇੰਡੀਆ ਫੈਡਰੇਸ਼ਨ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਜੀ ਨੂੰ ਸੰਸਦ ਵਿੱਚ ਆਵਾਜ਼ ਉਠਾਉਣ ਲਈ ਬੇਨਤੀ ਪੱਤਰ ਦਿੱਤਾ ਗਿਆ । ਬੇਨਤੀ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਬਿਨਾਂ ਮੋਬਾਈਲ ਦਿੱਤੇ ਆਂਗਣਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ।

ਉਹਨਾਂ ਨੇ ਕਿਹਾ ਕਿ 166 ਰੁਪਏ ਵਿੱਚ ਮੋਬਾਇਲ ਰਿਚਾਰਜ ਨਹੀਂ ਹੁੰਦੇ ਕੋਈ ਵੀ ਕੰਪਨੀ 166 ਰੁਪਏ ਵਿੱਚ ਮਹੀਨੇ ਦਾ ਰਿਚਾਰਜ ਨਹੀਂ ਕਰਦੀ ਔਰ ਬਿਨਾਂ ਮੋਬਾਇਲ ਜਾਂ ਲੈਪਟਾਪ ਦਾ ਪ੍ਰਬੰਧ ਕੀਤੇ ਵਿਭਾਗ ਵੱਲੋਂ ਲਗਾਤਾਰ ਤਾੜਨਾ ਦਿੱਤੀ ਜਾ ਰਹੀ ਹੈ। ਜੋ ਕਿ ਅੱਤ ਨਿੰਦਣਯੋਗ ਕਾਰਜ ਹੈ । ਸੀਡੀਪੀਓ ਸੁਪਰਵਾਈਜ਼ਰ ਵੱਖ ਵੱਖ ਤਰ੍ਹਾਂ ਦੇ ਦਬਾਓ ਬਣਾਉਂਦੇ ਹਨ ਅਤੇ ਬਹੁਤ ਸਾਰੇ ਸੀਡੀਪੀਓਜ ਵੱਲੋਂ ਮਾਨਭੱਤਾ ਤੱਕ ਰੋਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਹਨਾਂ ਨੇ ਕਿਹਾ ਕਿ ਜਿਕਰ ਯੋਗ ਹੈ ਆਈ.ਸੀ.ਡੀ.ਐਸ ਸਕੀਮ ਅਤੇ ਪੋਸ਼ਣ ਅਭਿਆਨ ਦੋ ਵੱਖ ਵੱਖ ਹਨ। ਆਈ.ਸੀ.ਡੀ.ਐਸ ਸਕੀਮ ਮਾਣਭੱਤੇ ਤੇ ਅਧਾਰਤ ਹੈ ਕਰ ਜੋ 1975 ਤੋਂ ਸੰਗਠਿਤ ਬਾਲ ਵਿਕਾਸ ਸੇਵਾਵਾਂ ਸੜੀਆ ਪ੍ਰਦਾਨ ਕਰ ਰਹੀ ਹੈ ਅਤੇ ਪੋਸ਼ਣ ਅਭਿਆਨ ਇਨਸੈਂਟਿਵ ਬੇਸਡ ਪ੍ਰੋਗਰਾਮ ਹੈ । ਪਰ ਸਾਡਾ ਵਿਭਾਗ ਆਈਸੀਡੀਐਸ ਦੀਆਂ ਛੇਵਾਂ ਸੇਵਾਵਾਂ ਨੂੰ ਭੁੱਲ ਕੇ ਪੋਸ਼ਣ ਅਭਿਆਨ ਲਈ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਆਈਸੀਡੀਐਸ ਦੇ ਅਧੀਨ ਦਿੱਤੀ ਜਾਣ ਵਾਲੀ ਸਪਲੀਮੈਂਟਰੀ ਨਿਊਟਰੇਸ਼ਨ ਪੋਸ਼ਨ ਅਭਿਆਨ ਦਾ ਪਾਰਟ ਬਣਾਈ ਜਾ ਰਹੀ ਹੈ। ਜਿੱਥੇ ਇਹ ਸਕੀਮ ਦਾ ਘਾਣ ਹੋ ਰਿਹਾ ਹੈ ਉਥੇ ਹੀ ਭੋਜਨ ਦੇ ਅਧਿਕਾਰ ਨੂੰ ਵੀ ਅੱਖੋਂ ਪਰੋਖੇ ਕਰਕੇ ਐਫ ਆਰ ਐਸ ਈ ਕੇ ਵਾਈ ਸੀ ਵਰਗੀਆਂ ਬੇਲੋੜੀਆਂ ਸ਼ਰਤਾਂ ਬਹੁਮੁੱਲੀ ਸਕੀਮ ਵਿੱਚ ਵਾੜੀਆਂ ਜਾ ਰਹੀਆਂ ਹਨ।

ਸੰਸਦ ਮੈਂਬਰ ਡਾਕਟਰ ਧਰਮਵੀਰ ਜੀ ਨੇ ਸਾਡੇ ਸਵਾਲ ਨੂੰ ਸੰਸਦ ਵਿੱਚ ਉਠਾਉਣ ਦਾ ਪੂਰਾ ਵਿਸ਼ਵਾਸ ਦਿਤਾ । ਅੱਜ ਦੇ ਇਸ ਪ੍ਰੋਗਰਾਮ ਵਿੱਚ ਅਮਨਦੀਪ ਸ਼ਰਮਾ, ਮਾਇਆ ਕੌਰ, ਲਖਵੀਰ ਕੌਰ ਨਾਭਾ, ਧਰਮ ਕੌਰ, ਅਮਰਜੀਤ ਕੌਰ ,ਪਰਮਿੰਦਰ ਕੌਰ, ਰਣਵੀਰ ਕੌਰ, ਲਖਬੀਰ ਕੌਰ, ਰਮਨਦੀਪ ਕੌਰ ,ਵੀਰਪਾਲ ਕੌਰ, ਪਰਮਜੀਤ ਕੌਰ ਕਮਲਜੀਤ ਕੌਰ ਰੂਰਲ ਸ਼ਾਮਿਲ ਹੋਏ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।