ਦੋ ਭਰਾਵਾਂ ਨੇ ਇਕ ਲੜਕੀ ਨਾਲ ਕਰਵਾਇਆ ਵਿਆਹ, ਵਿਆਹੁਤਾ ਵੀ ਖੁਸ਼

ਪੰਜਾਬ ਰਾਸ਼ਟਰੀ

ਚੰਡੀਗੜ੍ਹ, 19 ਜੁਲਾਈ, ਦੇਸ਼ ਕਲਿੱਕ ਬਿਓਰੋ :

ਅੱਜ ਦੇ ਦੌਰ ਵਿੱਚ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਦੋ ਭਰਾਵਾਂ ਵੱਲੋਂ ਇਕ ਲੜਕੀ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹਿਮਾਚਲ ਵਿੱਚ ਹਾਟੀ ਭਾਈਚਾਰੇ ਦੇ ਲੋਕ ਅਜਿਹਾ ਕਰਦੇ ਹਨ ਕਿ ਜਿੱਥੇ ਦੋ ਲੜਕੇ ਇਕ ਲੜਕੀ ਨਾਲ ਵਿਆਹ ਕਰਵਾਉਂਦੇ ਹਨ। ਹੁਣ ਟਰਾਂਸ ਗਿਰੀ ਖਿੱਤੇ ਵਿੱਚ ਦੋ ਭਰਾਵਾਂ ਨੇ ਇਕ ਲੜਕੀ ਨਾਲ ਵਿਆਹ ਕਰਵਾਇਆ ਹੈ। ਪੁਰਾਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਸਿਰਮੌਰ ਜ਼ਿਲ੍ਹੇ ਦੇ ਪਿੰਡ ਸ਼ਿਲਾਈ ਦੇ ਰਹਿਣ ਵਾਲੇ ਦੋ ਭਰਾਵਾਂ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨੇ ਪਿੰਡ ਕੁਨਹਤ ਦੀ ਰਹਿਣ ਵਾਲੀ ਸੁਨੀਤਾ ਚੌਹਾਨ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਕਿਸੇ ਤੋਂ ਚੋਰੀ ਨਹੀਂ ਸਗੋਂ ਆਪਸੀ ਸਹਿਮਤੀ ਅਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਵੱਡਾ ਭਰਾ ਪ੍ਰਦੀਪ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਅਤੇ ਕਪਿਲ ਵਿਦੇਸ਼ ਵਿੱਚ ਹੈ। ਵਿਆਹ ਸਬੰਧੀ ਕਪਿਲ ਨੇਗੀ ਨੇ ਕਿਹਾ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ’ਚ ਯਕੀਨ ਕੀਤਾ ਹੈ। ਮੈਂ ਭਾਵੇਂ ਵਿਦੇਸ਼ ’ਚ ਰਹਿੰਦਾ ਹਾਂ ਪਰ ਇਸ ਵਿਆਹ ਰਾਹੀਂ ਅਸੀਂ ਆਪਣੀ ਪਤਨੀ ਨੂੰ ਸਾਂਝੇ ਪਰਿਵਾਰ ਵਾਂਗ ਪਿਆਰ ਤੇ ਹਮਾਇਤ ਦੇਵਾਂਗੇ। ਪ੍ਰਦੀਪ ਨੇਗੀ ਨੇ ਕਿਹਾ ਕਿ ਇਹ ਦੋਵੇਂ ਭਰਾਵਾਂ ਦਾ ਸਾਂਝਾ ਫ਼ੈਸਲਾ ਸੀ ਅਤੇ ਉਨ੍ਹਾਂ ਨੂੰ ਆਪਣੀ ਰਵਾਇਤ ’ਤੇ ਮਾਣ ਹੈ।  ਉਧਰ ਸੁਨੀਤਾ ਚੌਹਾਨ ਨੇ ਕਿਹਾ ਕਿ ਮੈਂ ਦੋਵੇਂ ਭਰਾਵਾਂ ਨਾਲ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ, ਮੇਰੇ ਉਤੇ ਕੋਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਸੀ। ਮੈਂ ਪੁਰਾਣੀ ਰਵਾਇਤ ਬਾਰੇ ਜਾਣਦੀ ਹਾਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।