ਅੰਮ੍ਰਿਤਪਾਲ ਕੌਰ ਨਾਗਰਾ ਬਣੇ ਮਹਿਲਾ ਵਿੰਗ ਦੇ ਜ਼ਿਲ੍ਹਾ ਇੰਚਾਰਜ 

ਟ੍ਰਾਈਸਿਟੀ

ਮੋਰਿੰਡਾ, 20 ਜੁਲਾਈ (ਭਟੋਆ)

ਆਮ ਆਦਮੀ ਪਾਰਟੀ ਵੱਲੋਂ ਅਮ੍ਰਿਤਪਾਲ ਕੌਰ ਨਾਗਰਾ ਦੀ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ ਵੱਜੋਂ ਨਿਯੁਕਤੀ ਉਪਰੰਤ ਜਿੱਥੇ  ਸ਼ਹਿਰ ਵਾਸੀਆਂ ਵੱਲੋਂ ਅੰਮ੍ਰਿਤਪਾਲ ਕੌਰ ਨਾਗਰਾ ਨੂੰ ਇਸ ਨਿਯੁਕਤੀ ‘ਤੇ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਉੱਥੇ ਹੀ  ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਉਹਨਾਂ ਨੂੰ ਪਾਰਟੀ ਦੇ ਦਫ਼ਤਰ ‘ਚ ਸਨਮਾਨਤ ਕੀਤਾ ਗਿਆ।

ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਅਮ੍ਰਿਤਪਾਲ ਕੌਰ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦੀ ਸਮਰਪਿਤ ਸੇਵਾ ਅਤੇ ਮਹਿਲਾਵਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਵਿੰਗ ਦੀ ਭੂਮਿਕਾ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਹੈ ਅਤੇ ਪਾਰਟੀ ਨੂੰ ਅਜਿਹੀਆਂ ਆਗੂਆਂ ਦੀ ਲੋੜ ਹੈ ਜੋ ਸਮਾਜ ਵਿੱਚ ਬਦਲਾਅ ਲਿਆ ਸਕਣ। ਇਸ ਸਮਾਰੋਹ ਵਿੱਚ ਬਹੁਤ ਸਾਰੇ  ਪਾਰਟੀ  ਵਰਕਰਾਂ ਤੇ ਵਲੰਟੀਅਰਾਂ  ਨੇ ਵੀ ਹਿੱਸਾ ਲਿਆ। ਇਸ ਮੌਕੇ ਤੇ ਮੌਜੂਦ ਸਭਨਾਂ ਨੇ ਇਕਜੁਟ ਹੋ ਕੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਓਐਸਡੀ ਜਗਤਾਰ ਸਿੰਘ ਘੜੂੰਆਂ, ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਕਮਲ ਗੋਪਾਲਪੁਰ, ਮਨਜੀਤ ਕੌਰ ਧੀਮਾਨ, ਬਲਵਿੰਦਰ ਸਿੰਘ ਰੰਗੀਆਂ, ਯੂਥ ਆਗੂ ਕੇਵਲ ਜੋਸ਼ੀ ਆਦਿ ਵੀ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।