ਸਮੁੰਦਰੀ ਜਹਾਜ਼ ’ਚ ਲੱਗੀ ਭਿਆਨਕ ਅੱਗ, 300 ਤੋਂ ਜ਼ਿਆਦਾ ਯਾਤਰੀ ਸਨ ਸਵਾਰ

ਕੌਮਾਂਤਰੀ

ਨਵੀਂ ਦਿੱਲੀ, 20 ਜੁਲਾਈ, ਦੇਸ਼ ਕਲਿੱਕ ਬਿਓਰੋ :

ਇਸ ਸਮੇਂ ਵੱਡੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਇਕ ਸਮੁੰਦਰੀ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ ਜਿਸ ਵਿੱਚ 300 ਤੋਂ ਜ਼ਿਆਦਾ ਯਾਤਰੀ ਸਵਾਰ ਹਨ। ਇੰਡੋਨੇਸ਼ੀਆ ਵਿੱਚ ਸਮੁੰਦਰੀ ਜਹਾਜ਼ ਨੂੰ ਭਿਆਨਕ ਅੱਗ ਨੇ ਆਪਣੇ ਲਪੇਟ ਵਿੱਚ ਲੈ ਲਿਆ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆੲ ਹੈ। ਅੱਗ ਕਾਫੀ ਤੇਜ਼ੀ ਨਾਲ ਜਹਾਜ਼ ਨੂੰ ਆਪਣੇ ਲਪੇਟ ਵਿੱਚ ਲੈ ਚੁੱਕੀ ਹੈ, ਉੱਚੀ ਉੱਚੀ ਅੱਗ ਦੀਆਂ ਲਾਟਾਂ ਦਿਖਾਈ ਦੇ ਰਹੀਆਂ ਹਨ। ਇਸ ਮਚਦੀ ਅੱਗ ਵਿਚੋਂ 280 ਲੋਕਾਂ ਨੂੰ ਬਚਾਇਆ ਗਿਆ ਹੈ, ਜਦੋਂ ਕਿ ਬੱਚਿਆਂ ਸਮੇਤ 18 ਲੋਕ ਜ਼ਖਮੀ ਹੋ ਗਏ। ਬਾਕੀ ਲੋਕ ਅਜੇ ਗੁੰਮ ਦੱਸੇ ਜਾ ਰਹੇ ਹਨ।

ਜਹਾਜ਼ ਵਿਚੋਂ ਅੱਗ ਲੱਗਣ ਤੋਂ ਬਾਅਦ ਯਾਤਰੀਆਂ ਨੇ ਸਮੁੰਦਰ ਵਿੱਚ ਛਾਂਲ ਮਾਰਨੀ ਸ਼ੁਰੂ ਕਰ ਦਿੱਤੀ। ਵੀਡੀਓ ਵਿੱਚ ਲੋਕ ਸਮੁੰਦਰ ਵਿੱਚ ਛਾਲ ਮਾਰਦੇ ਦਿਖਾਈ ਦੇ ਰਹੇ ਹਨ। ਅੱਗ ਇੰਡੋਨੇਸ਼ੀਆ ਦੇ ਤਟ ਦੇ ਨੇੜੇ ਇਕ ਫੇਰੀ ਵਿੱਚ ਲੱਗੀ। ਜਹਾਜ਼ ਵਿੱਚ ਸਵਾਰ 280 ਤੋਂ ਜ਼ਿਆਦਾ ਲੋਕ ਜਾਨ ਬਚਾ ਕੇ ਨਿਕਲਣ ਵਿੱਚ ਕਾਮਯਾਰ ਹੋ ਗਏ। ਗੁੰਮ ਦੀ ਭਾਲ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।