21 ਵੋਟਾਂ,ਵਿਰੋਧੀ ਮਲਕੀਤ ਸਿੰਘ ਰੌਣੀ ਨੂੰ ਕੋਈ ਵੋਟ ਨਹੀ ਮਿਲੀ
ਆਪਣੀ ਵੋਟ ਪਾਉਣ ਵੀ ਨਹੀ ਆਇਆ ਮਲਕੀਤ ਸਿੰਘ ਰੌਣੀ
ਮੋਰਿੰਡਾ 21 ਜੁਲਾਈ ਭਟੋਆ
ਚੀਨੀ ਮਿੱਲ ਮੋਰਿੰਡਾ ਦੇ ਜੋਨ ਨੰਬਰ 10 ਤੋਂ ਡਾਇਰੈਕਟਰ ਦੀ ਚੋਣ ਵਿੱਚ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਡਾਇਰੈਕਟਰ ਚੁਣਿਆ ਗਿਆ ਜਦਕਿ ਇਹਨਾਂ ਦੇ ਮੁਕਾਬਲੇ ਵਿੱਚ ਚੋਣ ਲੜ ਰਹੇ ਮਲਕੀਤ ਸਿੰਘ ਰੋਣੀ ਚੋਣ ਨਤੀਜੇ ਐਲਾਨਣ ਤੱਕ ਆਪਣੀ ਵੋਟ ਪਾਉਣ ਲਈ ਵੀ ਮਿੱਲ ਵਿੱਚ ਹਾਜ਼ਰ ਨਹੀਂ ਹੋ ਸਕਿਆ। ਜਿਸ ਦਾ ਮਿੱਲ ਵਿੱਚ ਹਾਜ਼ਰ ਸੈਕੜੇ ਕਿਸਾਨਾਂ ਵੱਲੋਂ ਸਖਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਮਲਕੀਤ ਸਿੰਘ ਰੋਣੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨਾਂ ਵੱਲੋਂ ਇਸ ਮਿੱਲ ਨਾਲ ਜੁੜੇ ਤਿੰਨ ਜਿਲ੍ਹਿਆਂ ਦੇ ਗੰਨਾ ਉਤਪਾਦਕਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਗਿਆ ਹੈ।
ਸ਼ੂਗਰ ਮਿੱਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿੱਲ ਦੇ ਬੋਰਡ ਆਫ ਡਾਇਰੈਕਟਰ ਲਈ 10 ਡਾਇਰੈਕਟਰ ਚੁਣੇ ਜਾਣੇ ਸਨ। ਜਿਨਾਂ ਵਿੱਚੋਂ ਵੱਖ ਵੱਖ ਜੋਨਾਂ ਦੇ 8 ਡਾਇਰੈਕਟਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਸਨ ਅਤੇ ਇੱਕ ਜੋਨ ਤੋ ਚੋਣ ਲੜ ਰਹੇ ਦੋਨੋ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਰੱਦ ਹੋ ਗਏ ਸਨ, ਜਦਕਿ ਜੋਨ ਨੰਬਰ 10 ਦੇ ਡਾਇਰੈਕਟਰ ਦੀ ਚੋਣ ਲਈ ਤਿੰਨ ਉਮੀਦਵਾਰ ਬਲਦੇਵ ਸਿੰਘ ਚੱਕਲ, ਮਲਕੀਤ ਸਿੰਘ ਰੌਣੀ ਤੇ ਅਤੇ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਮੈਦਾਨ ਵਿੱਚ ਹੋਣ ਕਾਰਨ ਇਸ ਜੋਨ ਦੇ ਡਾਇਰੈਕਟਰ ਦੀ ਚੋਣ ਲਈ 21 ਜੁਲਾਈ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ, ਪ੍ਰੰਤੂ ਬਲਦੇਵ ਸਿੰਘ ਚੱਕਲ ਵੱਲੋਂ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਸਮਰਥਨ ਦੇਣ ਕਾਰਨ ਇਹ ਮੁਕਾਬਲਾ ਸਿੱਧਾ ਅਤੇ ਦਿਲਚਸਪ ਬਣ ਗਿਆ ਸੀ । ਇਸ ਚੋਣ ਪ੍ਰਕਿਰਿਆ ਦੌਰਾਨ ਰਿਟਰਨਿੰਗ ਅਫਸਰ ਕੁਲਵਿੰਦਰ ਸਿੰਘ ਰੰਧਾਵਾ , ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰੂਰ ਦੀ ਦੇਖਰੇਖ ਹੇਠ ਵੋਟਿੰਗ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ 23 ਨੁਮਾਇੰਦਿਆਂ ਦੀਆਂ ਵੋਟਾਂ ਸਨ ਜਿਨਾਂ ਵਿੱਚੋਂ 21 ਵੋਟਾਂ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਮਿਲਣ ਉਪਰੰਤ ਉਹਨਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਜਦਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਮਲਕੀਤ ਸਿੰਘ ਰੌਣੀ ਨੂੰ ਕੋਈ ਵੀ ਵੋਟ ਨਹੀ ਪਈ, ਅਤੇ ਉਹ
ਖੁਦ ਵੀ ਆਪਣੀ ਵੋਟ ਪਾਉਣ ਲਈ ਵੀ ਵੋਟਾਂ ਪਾਉਣ ਦਾ ਸਮਾਂ ਪੂਰਾ ਹੋਣ ਤੱਕ ਮਿੱਲ ਵਿੱਚ ਨਹੀਂ ਪਹੁੰਚਿਆ ,ਜਦਕਿ ਇਕ ਹੋਰ ਸਹਿਕਾਰੀ ਸਭਾ ਦਾ ਵੋਟਰ ਪਾਉਣ ਲਈ ਪਹੁੰਚਿਆ। ਇਸ ਜਿੱਤ ਦਾ ਜਿਉਂ ਹੀ ਰਿਟਰਨਿੰਗ ਅਫਸਰ ਵੱਲੋਂ ਐਲਾਨ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਬਲਦੇਵ ਸਿੰਘ ਚੱਕਲ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਿਲਾ ਪ੍ਰਧਾਨ ਜਸਪ੍ਰੀਤ ਸਿੰਘ ਗੱਗੋ, ਸੁਖਜਿੰਦਰ ਸਿੰਘ ਨਥਮੁਲਪੁਰ ਡਾਇਰੈਕਟਰ,ਅਤੇ ਜਸਵਿੰਦਰ ਸਿੰਘ ਕਈਨੌਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਅਤੇ ਗੰਨਾ ਉਤਪਾਦਕ ਹਾਜ਼ਰ ਸਨ।