ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤ

ਕੌਮਾਂਤਰੀ

ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਕਰੈਸ਼ ਹੋ ਕੇ ਸਕੂਲ ‘ਤੇ ਡਿੱਗਾ, 16 ਵਿਦਿਆਰਥੀਆਂ, 2 ਅਧਿਆਪਕਾਂ ਤੇ ਪਾਇਲਟ ਸਣੇ 20 ਲੋਕਾਂ ਦੀ ਮੌਤ
ਢਾਕਾ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਹਵਾਈ ਸੈਨਾ ਦਾ ਇੱਕ ਟ੍ਰੇਨਰ ਜਹਾਜ਼ ਇੱਕ ਸਕੂਲ ‘ਤੇ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਏਪੀ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ 16 ਵਿਦਿਆਰਥੀ, 2 ਅਧਿਆਪਕ ਅਤੇ 1 ਪਾਇਲਟ ਸ਼ਾਮਲ ਹਨ।ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ ਸਕੂਲ ਵਿੱਚ ਵਾਪਰਿਆ।
ਹਾਦਸੇ ਵਿੱਚ 171 ਤੋਂ ਵੱਧ ਲੋਕ ਜ਼ਖਮੀ ਹਨ। 60 ਤੋਂ ਵੱਧ ਜ਼ਖਮੀਆਂ ਨੂੰ ਬਰਨ ਇੰਸਟੀਚਿਊਟ ਰੈਫਰ ਕੀਤਾ ਗਿਆ ਹੈ। 25 ਤੋਂ ਵੱਧ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਮੂਲੀ ਸੱਟਾਂ ਵਾਲੇ ਕਈ ਲੋਕਾਂ ਦਾ ਉੱਤਰਾ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਜ਼ਖਮੀਆਂ ਨੂੰ ਇੱਕ ਹੱਥ ਨਾਲ ਖਿੱਚਣ ਵਾਲੀ ਰੇਹੜੀ ‘ਤੇ ਹਸਪਤਾਲ ਲਿਜਾਏ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਕਈ ਜ਼ਖਮੀ ਬੱਚਿਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ।
ਸਰਕਾਰ ਨੇ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ। ਹਾਦਸੇ ਸਮੇਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ ਅਤੇ ਸੈਂਕੜੇ ਵਿਦਿਆਰਥੀ ਉੱਥੇ ਮੌਜੂਦ ਸਨ। ਬੰਗਲਾਦੇਸ਼ ਫੌਜ ਨੇ ਹਵਾਈ ਸੈਨਾ ਦੇ ਐਫ-7 ਬੀਜੀਆਈ ਜਹਾਜ਼ ਦੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਇਹ ਜਹਾਜ਼ ਚੀਨ ਵਿੱਚ ਬਣਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।