ਹਰਿਆਣਾ ‘ਚ ਸਵੇਰੇ ਫਿਰ ਆਇਆ ਭੂਚਾਲ

ਪੰਜਾਬ

ਚੰਡੀਗੜ੍ਹ, 22 ਜੁਲਾਈ, ਦੇਸ਼ ਕਲਿਕ ਬਿਊਰੋ :
ਹਰਿਆਣਾ ਵਿੱਚ ਇੱਕ ਵਾਰ ਫਿਰ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਾਰ ਭੂਚਾਲ ਦਾ ਕੇਂਦਰ ਫਰੀਦਾਬਾਦ ਸੀ। ਲੋਕ ਅੱਜ ਮੰਗਲਵਾਰ ਸਵੇਰੇ 6 ਵਜੇ ਆਪਣੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਮਾਪੀ ਗਈ। ਇਹ ਹਿੱਲਜੁਲ ਜ਼ਮੀਨ ਵਿੱਚ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਹੋਈ। ਇਹ 25 ਦਿਨਾਂ ਵਿੱਚ ਹਰਿਆਣਾ ਵਿੱਚ ਛੇਵਾਂ ਭੂਚਾਲ ਹੈ।
ਹਰਿਆਣਾ ਦੇ 12 ਜ਼ਿਲ੍ਹੇ ਭੂਚਾਲ ਪ੍ਰਤੀ ਸੰਵੇਦਨਸ਼ੀਲ ਹਨ। ਇਨ੍ਹਾਂ ਵਿੱਚ ਰੋਹਤਕ, ਪਾਣੀਪਤ, ਕਰਨਾਲ, ਮਹਿੰਦਰਗੜ੍ਹ, ਪੰਚਕੂਲਾ, ਅੰਬਾਲਾ, ਸੋਨੀਪਤ, ਗੁਰੂਗ੍ਰਾਮ, ਝੱਜਰ, ਨੂੰਹ, ਪਲਵਲ ਅਤੇ ਫਰੀਦਾਬਾਦ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।