ਚੰਡੀਗੜ੍ਹ: 22 ਜੁਲਾਈ, ਦੇਸ਼ ਕਲਿੱਕ ਬਿਓਰੋ
ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸਕੂਲਾਂ ਦੇ ਅਹਿਮ ਥਾਵਾਂ ‘ਤੇ CCTV ਕੈਮਰੇ ਲਾਉਣ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾ ਕੈਮਰਿਆਂ ਵਿੱਚ ਆਡੀਓ ਤੇ ਵੀਡੀਓ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ( CBSE) ਨੇ ਸਕੂਲ ਪ੍ਰਬੰਧਕਾਂ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਾਰੇ ਕੈਮਰੇ ਉੱਚ ਪੱਧਰੀ ਮਿਆਰੀ ਸਮਰੱਥਾ ਦੇ ਹੋਣੇ ਚਾਹੀਦੇ ਹਨ ਅਤੇ ਜਿਸ ਵਿੱਚ ਰਿਕਾਰਡਿੰਗ ਦਾ 15 ਦਿਨਾਂ ਦਾ ਬੈਕਅੱਪ (Backup) ਹੋਣਾ ਚਾਹੀਦਾ ਹੈ। CBSE ਨੇ ਸਕੂਲਾਂ ਲਈ ਲਾਜ਼ਮੀ ਕਰ ਦਿੱਤਾ ਹੈ ਕਿ ਉਹ ਮੁੱਖ ਇਲਾਕਿਆਂ ਕਲਾਸਰੂਮ, ਕੋਰੀਡੋਰ, ਲਾਇਬ੍ਰੇਰੀ, ਕੈਂਟੀਨ, ਲੈਬ, ਖੇਡ ਮੈਦਾਨ, ਐਂਟਰੀ/ਐਗਜ਼ਿਟ ‘ਤੇ ਹਾਈ‑ਡੀਫਿਨੀਸ਼ਨ ਸੀ.ਸੀ.ਟੀ.ਵੀ. ਲਗਾਉਣ ਦੀ ਹਦਾਇਤ ਕੀਤੀ ਹੈ, ਜੋ ਰੀਅਲ‑ਟਾਈਮ ਆਡੀਓ‑ਵਿਜ਼ੁਅਲ ਰਿਕਾਰਡਿੰਗ ਕਰ ਸਕਣ।
