ਅੰਮ੍ਰਿਤਸਰ, 23 ਜੁਲਾਈ, ਦੇਸ਼ ਕਲਿੱਕ ਬਿਓਰੋ :
ਖੁਫੀਆ ਜਾਣਕਾਰੀ ਦੇ ਆਧਾਰ ਕਾਰਵਾਈ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ ਜਿਨ੍ਹਾਂ ਵਿੱਚੋਂ ਇੱਕ ਸੀਮਾ ਸੁਰੱਖਿਆ ਬਲ (BSF ਪੰਜਾਬ) ਨਾਲ ਸਾਂਝੀ ਕਾਰਵਾਈ ਕਰਕੇ ਸਰਹੱਦੀ ਹਥਿਆਰ ਤਸਕਰੀ ‘ਚ ਸ਼ਾਮਲ 4 ਦੋਸ਼ੀਆਂ ਤੋਂ 8 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ। ਉਨ੍ਹਾਂ ਦੇ ਕਬਜ਼ੇ ਵਿੱਚੋਂ 8 ਪਿਸਤੌਲ (5 – .30 ਕੈਲੀਬਰ ਅਤੇ 3 – 9mm ਕੈਲੀਬਰ) ਅਤੇ ਮੈਗਜ਼ੀਨ ਜ਼ਬਤ ਕੀਤੇ ਗਏ। ਘਰਿੰਡਾ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਅਤੇ ਇਸਦੇ ਲਿੰਕਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਸੰਗਠਿਤ ਅਪਰਾਧ ‘ਤੇ ਕਾਰਵਾਈ ਕਰਨ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਗ੍ਰਿਫਤਾਰ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਡੰਡੇ, ਅੰਮ੍ਰਿਤਸਰ, ਹਰਪ੍ਰੀਤ ਸਿੰਘ ਵਾਸੀ ਡੰਡੇ, ਅੰਮ੍ਰਿਤਸਰ, ਅਕਾਸ਼ਦੀਪ ਸਿੰਘ ਵਾਸੀ ਝਬਾਲ, ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਵਾਸੀ ਕਸੇਲ ਤਰਨਤਾਰਨ ਵਜੋਂ ਹੋਈ ਹੈ।