ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜੇਤੂ ਵਿਦਿਆਰਥੀਆਂ ਦਾ ਕੀਤਾ ਸਨਮਾਨ

ਸਿੱਖਿਆ \ ਤਕਨਾਲੋਜੀ

ਇੰਟਰਨੈਸ਼ਨ ਅਬੈਕਸ ਓਲੰਪਆਡ ‘ਚ ਵਿਦਿਆਰਥੀਆਂ ਦੀ ਰਹੀ ਝੰਡੀ, ਜਿੱਤੇ 7 ਇਨਾਮ

ਬਠਿੰਡਾ,  23 ਜੁਲਾਈ : ਦੇਸ਼ ਕਲਿੱਕ ਬਿਓਰੋ

ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇੰਟਰਨੈਸ਼ਨਲ ਅਬੈਕਸ ਓਲੰਪਿਆਡ ਵਿੱਚ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਘੋਸ਼ਿਤ ਨਕਦ ਇਨਾਮਾਂ ਨਾਲ ਜਿਥੇ ਸਨਮਾਨਿਤ ਕੀਤਾ ਉਥੇ ਹੀ ਉਨ੍ਹਾਂ ਨੂੰ ਅੱਗੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸਭ ਤੋ ਵੱਧ 7 ਜਿੱਤ ਇਨਾਮ ਜਿੱਤ ਕੇ ਜ਼ਿਲ੍ਹੇ ਦੇ ਨਾਮ ਨੂੰ ਚਾਰ ਚੰਨ੍ਹ ਲਗਾ ਦਿੱਤੇ ਹਨ। ਆਨ ਲਾਈਨ ਹੋਏ ਇਸ ਮੁਕਾਬਲੇ ‘ਚ 10 ਹਜ਼ਾਰ ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ ਸੀ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਸਭ ਤੋਂ ਤੇਜ਼ ਪੇਪਰ ਹੱਲ ਕਰਨ ਦਾ ਨਵਾਂ ਇੰਟਰਨੈਸ਼ਨਲ ਰਿਕਾਰਡ ਵੀ ਜ਼ਿਲ੍ਹੇ ਦੇ ਵਿਦਿਆਰਥੀ ਅਰਨਵ ਗੋਇਲ ਵੱਲੋਂ ਬਣਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਬੈਕਸ ਸਿੱਖਿਆ ਵਿਦਿਆਰਥੀਆਂ ਦੇ ਦਿਮਾਗੀ ਵਿਕਾਸ ਵਿੱਚ ਅਹਿਮ ਯੋਗਦਾਨ ਦਿੰਦੀ ਹੈ, ਜਿਸ ਨਾਲ ਵੱਡੀਆਂ ਕਲਾਸਾਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਆਸਾਨੀ ਨਾਲ ਸਫਲਤਾ ਪ੍ਰਾਪਤ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਅਬੈਕਸ ਮੁਕਾਬਲੇ ਜ਼ਿਲ੍ਹੇ ਦੇ ਵਿਦਿਆਰਥੀਆਂ ਵੱਲੋਂ 6 ਪਹਿਲੀਆਂ ਪੁਜੀਸ਼ਨਾਂ ਸਮੇਤ 7 ਇਨਾਮ ਹਾਸਿਲ ਕਰਨਾ ਬਹੁਤ ਹੀ ਕਾਬਿਲੇ ਤਾਰੀਫ ਹੈ। ਉਨ੍ਹਾਂ ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੂੰ ਵੀ ਵਧਾਈ ਦਿੰਦੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਵੱਲੋ ਲਗਾਤਾਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਸ਼੍ਰੀ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਤੋ ਇਲਾਵਾ ਜਰਮਨੀ, ਫਿਨਲੈਡ, ਕੈਨੇਡਾ, ਅਮਰੀਕਾ, ਯੂ.ਕੇ., ਆਸਟਰੇਲੀਆ, ਦੁਬਈ ਅਤੇ ਨਿਦਰਲੈਂਡ ਦੇ ਵਿਦਿਆਰਥੀ ਸ਼ਾਮਿਲ ਹੋਏ ਸੀ। ਪ੍ਰਤੀਯੋਗਿਤਾ ਵਿੱਚ ਕੁਲ 33 ਇਨਾਮ ਦਿੱਤੇ ਗਏ। ਮੁਕਾਬਲੇ ਵਿੱਚ ਰਾਮਪੁਰਾ ਫੂਲ ਦੇ 5, ਬਠਿੰਡਾ ਦੇ 1 ਅਤੇ ਭਗਤਾ ਭਾਈਕਾ ਦੇ 1 ਵਿਦਿਆਰਥੀ ਨੇ ਸਫਲਤਾ ਪ੍ਰਾਪਤ ਕੀਤੀ।

ਪਹਿਲੀ ਟਰਮ ਦੀ (ਸੀ) ਕੈਟਾਗਿਰੀ ਵਿੱਚ ਬੀਬੀਐਸ ਇੰਡੋ ਕਨੈਡੀਅਨ ਸਕੂਲ ਮਲੂਕਾ ਦੇ ਵਿਦਿਆਰਥੀ ਅਰਨਵ ਗੋਇਲ ਸਪੁੱਤਰ ਸੰਜੇ ਗੋਇਲ ਭਗਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਵੱਲੋਂ 7 ਮਿੰਟ 5 ਸੈਕੰਡ ਵਿੱਚ 70 ਸਵਾਲਾਂ ਦੇ ਸਹੀ ਉੱਤਰ ਦੇ ਕੇ ਇਸ ਪ੍ਰਤੀਯੋਗਿਤਾ ਵਿੱਚ ਸਭ ਤੋ ਤੇਜ ਪੇਪਰ ਹੱਲ ਕਰਨ ਦਾ ਨਵਾਂ ਰਿਕਾਰਡ ਵੀ ਬਣਾਇਆ ਗਿਆ ਹੈ। ਤੀਸਰੀ ਟਰਮ ਦੇ ਵਿੱਚ ਸਿਲਵਰ ਓਕਸ ਸਕੂਲ ਬਠਿੰਡਾ ਦੇ ਵਿਦਿਆਰਥੀ ਏਕਮਵੀਰ ਸਿੰਘ ਬਰਾੜ ਸਪੁੱਤਰ ਗੁਰਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਚੋਥੀਂ ਟਰਮ ਦੇ ਵਿੱਚ ਮਾਊਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੀ ਵਿਦਿਆਰਥਣ ਰਵਨੂਰ ਕੌਰ ਸਪੁੱਤਰੀ ਬਲਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੀ ਵਿਦਿਆਰਥਣ ਨਵ‌ਿਆ ਸਪੁੱਤਰੀ ਰਕੇਸ਼ ਕੁਮਾਰ ਗਰਗ ਨੇ ਪੰਜਵੀ ਟਰਮ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਛੇਵੀਂ ਟਰਮ ਦੇ ਮੁਕਾਬਲੇ ਵਿੱਚ ਵੀ ਮਾਊਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀ ਕੇਸ਼ਵ ਗਰਗ ਸਪੁੱਤਰ ਇੰਜੀਨਅਰ ਵਿੱਕੀ ਗਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸੇਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀ ਖੁਸ਼ਆਂਤ ਮਿੱਤਲ ਸਪੁੱਤਰ ਨਿਤੇਸ਼ ਮਿੱਤਲ ਨੇ ਸੱਤਵੀਂ ਟਰਮ ਦੇ ਮੁਕਾਬਲੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਗਲੋਬਲ ਡਿਸਕਵਰੀ ਸਕੂਲ ਰਾਮਪੂਰਾ ਫੂਲ ਦੇ ਵਿਦਿਆਰਥੀ ਨਕਸ਼ ਬਾਂਸਲ ਸਪੁੱਤਰ ਕੁਲਦੀਪ ਚੰਦ ਨੇ ਅੱਠਵੀ ਟਰਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਚੈਪੀਅਨ ਵਰਲਡ ਦੇ ਐਮਡੀ ਸੰਜੀਵ ਕੁਮਾਰ, ਮੈਡਮ ਪੂਜਾ ਗੋਇਲ, ਨੀਲਮ ਗਰਗ, ਵਨੀਤਾ ਗਰਗ, ਰੇਖਾ ਸਿੰਘ ਅਤੇ ਜੇਤੂ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।