ਸਾਬਕਾ MP ਕਿਰਨ ਖੇਰ ਨੂੰ ਚਡੀਗੜ੍ਹ ਪ੍ਰਸ਼ਾਸਨ ਨੇ ਭੇਜਿਆ 13 ਲੱਖ ਰੁਪਏ ਦਾ ਨੋਟਿਸ

ਚੰਡੀਗੜ੍ਹ ਪੰਜਾਬ ਮਨੋਰੰਜਨ

ਚੰਡੀਗੜ੍ਹ, 23 ਜੁਲਾਈ, ਦੇਸ਼ ਕਲਿੱਕ ਬਿਓਰੋ :

ਸਾਬਕਾ ਲੋਕ ਸਭਾ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ (Former MP Kirron Kher) ਨੂੰ ਚੰਡੀਗੜ੍ਹ ਪ੍ਰਸ਼ਾਸਨ (Chandigarh administration) ਵੱਲੋਂ 12 ਲੱਖ ਤੋਂ ਵੱਧ ਦਾ ਨੋਟਿਸ ਭੇਜਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਰਨ ਖੇਰ ਨੂੰ ਸੈਕਟਰ 7 ਦੀ ਕੋਠੀ ਨੰਬਰ 23 ਅਲਾਟ ਕੀਤੀ ਹੋਈ ਹੈ, ਸਰਕਾਰੀ ਕੋਠੀ ਦੀ ਫੀਸ ਨਾ ਭਰਨ ਨੂੰ ਲੈ ਕੇ ਹੁਣ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ 12 ਲੱਖ 76 ਹਜ਼ਾਰ 428 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਬਕਾਇਆ ਰਕਮ ਜਮ੍ਹਾਂ ਨਾ ਕਰਵਾਈ ਗਈ ਤਾਂ 12 ਫੀਸਦੀ ਵਿਆਜ਼ ਵਸੂਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਪਹਿਲਾਂ ਲਾਈਸੈਂਸ ਫ਼ੀਸ ਜਮ੍ਹਾਂ ਕਰਾਉਣ ਲਈ ਕਿਰਨ ਖੇਰ ਨੂੰ ਸੂਚਿਤ ਕਰ ਚੁੱਕਿਆ ਹੈ।

ਵਰਨਣਯੋਗ ਹੈ ਕਿ ਫ਼ਿਲਮੀ ਅਦਾਕਾਰ ਕਿਰਨ ਖੇਰ ਭਾਜਪਾ ਦੀ ਸੀਟ ਉਤੇ ਦੋ ਵਾਰ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।