ਟਕਸਾਲੀ ਅਕਾਲੀਆਂ ਦੀ ਭਰਤੀ ਮੁਹਿੰਮ ਸੰਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਮੀਟਿੰਗ

Punjab

ਸ੍ਰੀ ਚਮਕੌਰ ਸਾਹਿਬ / ਮੋਰਿੰਡਾ 23 ਜੁਲਾਈ ( ਭਟੋਆ)

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਟਕਸਾਲੀ ਅਕਾਲੀ ਆਗੂਆਂ ਅਤੇ  ਵਰਕਰਾਂ ਦੀ ਪ੍ਰਭਾਵਸ਼ਾਲੀ  ਮੀਟਿੰਗ ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਚੱਲ

ਰਹੀ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਅਤੇ ਹਾਜ਼ਰ ਆਗੂਆਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਵਰਕਰਾਂ ਦੇ  ਨਾਮ ਡੈਲੀਗੇਟ ਲਈ ਭੇਜਣੇ ਹਨ,ਉਨ੍ਹਾਂ ਦੇ ਨਾਮ  ਹਲਕੇ ਦੇ ਸੀਨੀਅਰ ਆਗੂਆਂ ਨੂੰ ਜਲਦੀ ਦਰਜ ਕਰਵਾਏ ਜਾਣ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੰਧੋਲਾ,ਜਥੇਦਾਰ ਪ੍ਰੀਤਮ ਸਿੰਘ ਸੱਲ੍ਹਮਾਜਰਾ,ਪ੍ਰਗਟ ਸਿੰਘ ਰੌਲੂਮਾਜਰਾ, ਜਥੇਦਾਰ ਗੁਰਮੀਤ ਸਿੰਘ ਮਕੜੌਨਾ ਤੇਜਪਾਲ ਸਿੰਘ ਸਿੱਧੂ,ਅਮਰਜੀਤ ਸਿੰਘ ਢਿੱਲੋਂ, ਮੇਜਰ ਸਿੰਘ ਮਾਂਗਟ,ਅਤੇ  ਸੁਖਵਿੰਦਰ ਸਿੰਘ ਮੁੰਡੀਆਂ ਆਦਿ ਨੇ ਕਿਹਾ ਕਿ ਹਲਕੇ ਅੰਦਰ ਭਰਤੀ ਮੁਹਿੰਮ ਨੂੰ ਮਿਲੇ ਵੱਡੇ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ  ਪਰਿਵਾਰ ਵਾਦ ਅਤੇ ਬੇਅਦਬੀਆਂ ਦੇ ਮੁੱਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੋੜੇ ਅਕਾਲੀ ਦਲ ਨੂੰ  ਪੰਥ ਵਿੱਚੋ ਮਨਫੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਹੋਣ ਜਾ ਰਹੀ ਨਿਯੁਕਤੀਆਂ ਉਪਰੰਤ ਪਾਰਟੀ ਸਰਗਰਮੀਆਂ ਵੀ ਤੇਜ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ 25 ਜੁਲਾਈ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਅਕਾਲੀ ਆਗੂਆਂ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ  ਇਸ ਮੀਟਿੰਗ ਵਿੱਚ ਸਰਕਲ ਤੇ ਜਿਲੇ ਲਈ ਡੈਲੀਗੇਟਾਂ ਦੀ ਚੋਣ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

 ਇਸ ਮੌਕੇ ਕੁਲਵੰਤ ਸਿੰਘ ਭੂਰੜੇ, ਜਸਵਿੰਦਰ ਸਿੰਘ ਬੰਗੀਆਂ, ਦਰਸਨ ਸਿੰਘ ਅਰਨੌਲੀ, ਲਛਮਣ ਦਾਸ ਪੱਪੂ ਮੋਰਿੰਡਾ,ਨਿਰਭੈ ਸਿੰਘ ਸ੍ਰੀ ਚਮਕੌਰ ਸਾਹਿਬ, ਜੁਝਾਰ ਸਿੰਘ ਖੇੜੀ ਸਲਾਬਤਪੁਰ, ਅਵਤਾਰ ਸਿੰਘ ਲੁਠੇੜੀ, ਸਿਕੰਦਰ ਸਿੰਘ ਭੋਜੋਮਾਜਰਾ, ਮਾਨ ਸਿੰਘ ਕਤਲੌਰ, ਅੱਛਰ ਸਿੰਘ ਸੰਧੂਆਂ, ਸੁਰਜੀਤ ਸਿੰਘ ਚੱਕਲਾਂ, ਬਚਿੱਤਰ ਸਿੰਘ ਚੱਕਲਾਂ, ਦਲਵਾਰਾ ਸਿੰਘ ਮਕੜੌਨਾ, ਸ਼ੇਰ ਸਿੰਘ ਡਹਿਰ, ਪਰਮਿੰਦਰ ਪਾਲ ਸਿੰਘ ਧੌਲਰਾਂ,  ਪਰਵਿੰਦਰ ਸਿੰਘ ਢੋਲਣਮਾਜਰਾ ਅਤੇ

ਧਰਮ ਸਿੰਘ ਸ੍ਰੀ ਚਮਕੌਰ ਸਾਹਿਬ ਆਦਿ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।