ਚੰਡੀਗੜ੍ਹ, 23 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਮੰਗਲਵਾਰ ਸਵੇਰੇ ਡਾਕ ਕਾਂਵੜ ਲੈਣ ਲਈ ਕਾਂਵੜੀਆਂ ਨੂੰ ਲੈ ਕੇ ਹਰਿਦੁਆਰ ਜਾ ਰਹੀ ਇੱਕ ਪਿਕਅੱਪ ਗੱਡੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਈ। ਇਸ ਹਾਦਸੇ ਵਿੱਚ 2 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਬੁਰੀ ਤਰ੍ਹਾਂ ਝੁਲ਼ਸ ਗਏ।ਇਹ ਹਾਦਸਾ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਵਾਪਰਿਆ।
ਹਾਦਸੇ ਸਮੇਂ ਗੱਡੀ ਵਿੱਚ 15 ਕਾਂਵੜੀਆਂ ਸਨ, ਜਿਨ੍ਹਾਂ ਵਿੱਚੋਂ 11 ਨੌਜਵਾਨਾਂ ਨੇ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕਰੰਟ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਗੱਡੀ ਦੇ ਤਿੰਨ ਟਾਇਰ ਫਟ ਗਏ।
ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਹਾਦਸਾ ਦੇਖ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ, ਪਰ ਗੱਡੀ ਵਿੱਚ ਕਰੰਟ ਕਾਰਨ ਕਿਸੇ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਾਫ਼ੀ ਸਮੇਂ ਬਾਅਦ, ਜਦੋਂ ਸਥਿਤੀ ਸੁਧਰੀ, ਤਾਂ ਲੋਕ ਉਨ੍ਹਾਂ ਕੋਲ ਆਏ।
ਮ੍ਰਿਤਕਾਂ ਦੀ ਪਛਾਣ ਕੁਲਦੀਪ ਅਤੇ ਹਰੀਸ਼ ਵਜੋਂ ਹੋਈ ਹੈ, ਜੋ ਕਿ ਯਮੁਨਾਨਗਰ ਦੇ ਪਿੰਡ ਗੁਮਥਲਾ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਗੰਭੀਰ ਰੂਪ ਵਿੱਚ ਸੜ ਗਏ ਰਿੰਕੂ ਅਤੇ ਸੁਮਿਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
