ਮੋਹਾਲੀ, 23 ਜੁਲਾਈ 2025: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਐਮ.ਸੀ., ਐਸ.ਏ.ਐਸ ਨਗਰ ਵੱਲੋਂ ਮਿਤੀ 24-07-2025 ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕਮਰਾ ਨੰ: 461, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਿਤੀ 24-07-2025 ਦਿਨ ਵੀਰਵਾਰ ਨੂੰ ਪਲੇਸਮੈਂਟ ਕੈਂਪ ਆਯੋਜਨ ਕੀਤਾ ਜਾਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਜਿੰਦਲ ਪਾਵਰ ਕਾਰਪੋਰੇਸ਼ਨ, ਚੰਡੀਗੜ੍ਹ,ਬਰਕਲੇ ਸਕੋਡਾ, ਪੰਚਕੁਲਾ, ਮੋਰ ਰੀਟੇਲ (ਐਮਾਜ਼ੋਨ), ਸੁਪਰ ਸਟੀਲਸ, ਪ੍ਰੋਟਾਕ ਸੋਲਿਊਸ਼ਨਜ਼ ਪ੍ਰਾਈਵਟ ਲਿਮਿਟੇਡ, ਕਵਾਰਕਸਿਟੀ ਇੰਡੀਿਆ ਪ੍ਰਾਈਵਟ ਲਿਮਿਟੇਡ (Jindal Power Corporation, Chandigarh, Berkley Skoda, Panchkhula, More Retail(Amazon), Super Steels, Protalk Solutions Pvt.Ltd, Quarkcity India Pvt. Ltd) ਕੰਪਨੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਕੰਪਨੀਆਂ ਵੱਲੋਂ ਏ.ਐਸ.ਐਮ. (ਵਿਕਰੀ), ਵਿਕਰੀ ਨਹਿਰਮਾਨ, ਸੇਵਾਦਾਰ, ਸੁਰੱਖਿਆ ਗਾਰਡ, ਐਚ.ਆਰ. ਐਗਜ਼ੀਕਿਊਟਿਵ, ਡਰਾਈਵਰ, ਡੈਂਟਰ, ਪੇਂਟਰ, ਪਿਕਰ ਅਤੇ ਮੂਵਰ, ਲੈਬ ਅਸਿਸਟੈਂਟ ਰੇਲਵੇ ਉਤਪਾਦਨ ਇਕਾਈ ਵਿੱਚ, ਗਾਹਕ ਸੇਵਾ ਐਗਜ਼ੀਕਿਊਟਿਵ, ਸੁਰੱਖਿਆ ਗਾਰਡ (ASM (Sales), Sales Consultants, Peon, Security Guard, HR Executive, Driver, Dentor, Painter, Picker and Movers, Lab Assistant in Railway Manufacturing Unit, Customer Care Executive, Security Guard) ਦੀ ਆਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਭਰਤੀ ਕੀਤੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀਆਂ ਅਨੁਸਾਰ 14500/- ਤੋਂ 20000/- ਤੱਕ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਚੰਡੀਗੜ, ਮੋਹਾਲੀ, ਖਰੜ, ਪੰਚਕੂਲਾ, ਜ਼ੀਰਕਪੁਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ 18 ਤੋਂ 30 ਸਾਲ ਤੱਕ ਹੋਵੇਗੀ ਅਤੇ ਘੱਟੋ-ਘੱਟ ਯੋਗਤਾ 12 ਪਾਸ ਅਤੇ ਗ੍ਰੇਜੂਏਸ਼ਨ ਹੋਵੇਗੀ। ਇਨ੍ਹਾਂ ਆਸਾਮੀਆਂ ਲਈ ਪ੍ਰਾਰਥੀ
https://forms.gle/YJT3mE3E4iKxJNEV8 ਲਿੰਕ ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ, ਰੀਜ਼ਿਊਮ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।