ਐਸ.ਏ.ਐਸ. ਨਗਰ ਵਿਖੇ ਆਉਣ ਵਾਲੀਆਂ ਪੰਚਾਇਤੀ ਜਿਮਨੀ ਚੋਣਾਂ ਲਈ ਐਨ. ਆਈ. ਸੀ. ਵਿੱਚ ਦੂਜੀ ਰੈਂਡਮਾਈਜੇਸ਼ਨ ਸਫਲਤਾਪਰੂਵਕ ਕੀਤੀ

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਜੁਲਾਈ, ਦੇਸ਼ ਕਲਿੱਕ ਬਿਓਰੋ :

ਅਗਾਮੀ ਪੰਚਾਇਤ ਦੀਆਂ ਜ਼ਿਮਨੀ ਚੋਣਾਂ, ਜੋ ਕਿ 27 ਜੁਲਾਈ 2025 ਨੂੰ ਹੋਣ ਜਾ ਰਹੀਆਂ ਹਨ, ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਐਨ. ਆਈ. ਸੀ. ਐਸ.ਏ.ਐਸ. ਨਗਰ ਵਿਖੇ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਸਫਲਤਾਪੂਰਵਕ ਕੀਤੀ ਗਈ।

ਪਹਿਲੀ ਸਫਲ ਰੈਂਡਮਾਈਜੇਸ਼ਨ ਤੋਂ ਬਾਅਦ, ਦੂਜੀ ਰੈਂਡਮਾਈਜੇਸ਼ਨ ਸ਼੍ਰੀਮਤੀ ਸਰੀਤਾ, ਜ਼ਿਲ੍ਹਾ ਇੰਫੋਰਮੈਟਿਕਸ ਅਫਸਰ (ਡੀ.ਆਈ.ਓ.) ਵੱਲੋਂ ਸ਼੍ਰੀਮਤੀ ਸੋਨਮ ਚੌਧਰੀ, ਵਧੀਕ ਡਿਪਟੀ ਕਿਮਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਸ਼੍ਰੀ ਸੰਜੇ ਸ਼ਰਮਾ, ਚੋਣ ਤਹਿਸੀਲਦਾਰ ਅਤੇ ਹੋਰ ਸਟਾਫ ਮੈਂਬਰ ਦੀ ਮੌਜੂਦਗੀ ਵਿੱਚ ਕੀਤੀ ਗਈ।

ਇਨ੍ਹਾਂ ਜਿਮਨੀ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਕੁੱਲ 5 ਸਰਪੰਚ ਅਤੇ 114 ਪੰਚ ਦੀਆਂ ਸੀਟ ਲਈ ਚੋਣ ਹੋਣੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।