ਏਂਜਲਸ ਵਰਲਡ ਸਕੂਲ, ਮੋਰਿੰਡਾ ਵਿਖੇ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮਾਨਸਿਕ ਸਿਹਤ ਸਬੰਧੀ ਸੈਮੀਨਾਰ ਦਾ ਆਯੋਜਨ

ਸਿਹਤ ਸਿੱਖਿਆ \ ਤਕਨਾਲੋਜੀ

ਮੋਰਿੰਡਾ 23 ਜੁਲਾਈ ਭਟੋਆ 

Seminar on Mental Health: ਮਾਨਸਿਕ ਤੰਦਰੁਸਤੀ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਲਈ ਉੱਨਤੀ, ਆਤਮ-ਭਰੋਸੇ ਅਤੇ ਖੁਸ਼ਹਾਲ ਜੀਵਨ ਦੀ ਨੀਂਹ ਹੈ। ਇਸ ਅਹਿਮ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਏਂਜਲਸ ਵਰਲਡ ਸਕੂਲ, ਮੋਰਿੰਡਾ ਵਿਖੇ ਫੋਰਟਿਸ ਹਸਪਤਾਲ, ਮੋਹਾਲੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ Mental Health ਸੈਮੀਨਾਰ ਕਰਵਾਇਆ ਗਿਆ।

Seminar on Mental Health ਸਕੂਲ ਦੇ ਡਾਇਰੈਕਟਰ ਸ੍ਰੀ ਯੂ.ਐਸ. ਢਿੱਲੋ , ਪ੍ਰਿੰਸੀਪਲ ਸ੍ਰੀਮਤੀ ਦੀਪਿਕਾ ਸ਼ਰਮਾ , ਅਤੇ ਸੀਨੀਅਰ ਕੋਆਰਡੀਨੇਟਰ ਸ੍ਰੀਮਾਨ ਹਿਮਾਂਸ਼ੂ ਚਾਵਲਾ  ਦੀ ਪ੍ਰੇਰਣਾ ਅਤੇ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ।

ਮੁੱਖ ਵਕਤਾ ਵਜੋਂ ਇਸ ਸੈਮੀਨਾਰ ਵਿੱਚ ਸ਼੍ਰੀਮਤੀ ਆਂਚਲ ਸ਼ਰਮਾ, ਕਾਉਂਸਲਿੰਗ ਮਨੋਵਿਗਿਆਨੀ (Fortis Hospital, Mohali) ਨੇ ਸ਼ਿਰਕਤ ਕੀਤੀ। ਜਿਹੜੇ  ਮਨੋਵਿਗਿਆਨ ਅਤੇ ਸਿਹਤ ਵਿਵਹਾਰ ਵਿਗਿਆਨ ਖੇਤਰ ਵਿੱਚ ਵਿਸ਼ੇਸ਼ ਅਨੁਭਵ ਰੱਖਦੇ ਹਨ ਅਤੇ ਫੋਰਟਿਸ ਦੇ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਸੈਂਕੜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਜੀਵਨ ਹੁਨਰਾਂ (Life Skills), ਗੁੱਸੇ ਦੀ ਸੰਭਾਲ, ਤਣਾਅ ਨੂੰ ਘਟਾਉਣ ਦੀ ਤਕਨੀਕ, ਆਤਮ-ਚਿੰਤਨ ਅਤੇ ਮਾਨਸਿਕ ਤਾਕਤ ਵਧਾਉਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਉਹ ਆਪਣੀ ਜਿੰਦਗੀ ਵਿੱਚ  ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇ ਸਕਦੇ ਹਨ।

ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦੀਪਿਕਾ ਸ਼ਰਮਾ  ਨੇ ਕਿਹਾ, “ਅੱਜ ਦੇ ਸਮੇਂ ਵਿੱਚ ਜਿੱਥੇ ਵਿਦਿਆਰਥੀਆਂ ‘ਤੇ ਅਕਾਦਮਿਕ ਦਬਾਅ ਤੇ ਸੋਸ਼ਲ ਮੀਡੀਆ ਦਾ ਅਸਰ ਵਧ ਰਿਹਾ ਹੈ, ਉਥੇ ਅਜਿਹੇ ਸੈਮੀਨਾਰ ਉਨ੍ਹਾਂ ਦੀ ਆਤਮ-ਸਮਝ ਨੂੰ ਵਧਾਉਣ ਅਤੇ ਸੰਤੁਲਿਤ ਜੀਵਨ ਦੀ ਯਾਤਰਾ ਵਿੱਚ ਸਹਾਇਕ ਸਾਬਤ ਹੁੰਦੇ ਹਨ।” ਸ੍ਰੀਮਤੀ ਦੀਪਿਕਾ ਸ਼ਰਮਾ ਨੇ ਕਿਹਾ ਕਿ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਮਨੋਵਿਗਿਆਨਿਕ ਪ੍ਰਸ਼ਨਾਂ ਉੱਤੇ ਵਾਧੂ ਜਾਣਕਾਰੀ ਵੀ ਲਈ। ਇਸ ਤਰ੍ਹਾਂ ਦੇ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਵਿਚ ਜ਼ਿੰਮੇਵਾਰੀ ਅਤੇ ਆਪਣੇ ਫੈਸਲੇ ਆਪ ਲੈਣ ਦੀ ਸਮਰਥਾ ਵਿਕਸਿਤ ਹੁੰਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।