ਮਾਨਸਾ, 24 ਜੁਲਾਈ, ਦੇਸ਼ ਕਲਿੱਕ ਬਿਓਰੋ :
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ‘ਤੇ ਸਰਕਾਰੀ ਆਈ. ਟੀ. ਆਈ. ਮਾਨਸਾ ਵਿਖੇ ਸੈਸ਼ਨ 2025-2026 ਅਤੇ 2025-2027 ਲਈ ਦਾਖਲਾ ਸੁਰੂ ਹੈ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਸੰਸਥਾ ਵਿਖੇ ਕੁੱਲ 11 ਟਰੇਡਾਂ ਦਾ ਦਾਖਲਾ ਹੋ ਰਿਹਾ ਹੈ, ਜਿੰਨ੍ਹਾਂ ਵਿੱਚ ਇਲੈਕਟ੍ਰੀਸ਼ਨ, ਇਲੈਕਟ੍ਰੋਨਿਕਸ, ਵੈਲਡਰ, ਪਲੰਬਰ, ਕਟਾਈ ਸਿਲਾਈ, ਕਢਾਈ, ਕੋਪਾ ਅਤੇ ਡੀ. ਐਮ. ਸੀ ਟਰੇਡਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੰਡਸਟਰੀ ਦੀ ਮੰਗ ਨੂੰ ਮੁੱਖ ਰੱਖਦਿਆਂ ਸੰਸਥਾ ਵਿਖੇ ਤਿੰਨ ਨਵੇਂ ਕੋਰਸ ਫ਼ਿਟਰ, ਰੈਫਰੀਜਰੇਸ਼ਨ ਅਤੇ ਏ.ਸੀ. ਮਕੈਨਿਕ ਇਲੈਕਟ੍ਰਿਕ ਵਹੀਕਲ ਵੀ ਇਸ ਸੈਸ਼ਨ ਤੋਂ ਸ਼ੁਰੂ ਕੀਤੇ ਗਏ ਹਨ । ਗੁਰਪ੍ਰੀਤ ਸਿੰਘ ਵੈਲਡਰ ਇੰਸ: ਵੱਲੋ ਆਪਣੀ ਸਾਰੀ ਟੀਮ ਸਮੇਤ ਆਨਲਾਈਨ ਦਾਖਲੇ ਦੇ ਕੰਮ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਜਸਪਾਲ ਸਿੰਘ ਪਲੇਸਮੈਟ ਅਫ਼ਸਰ ਨੇ ਦੱਸਿਆ ਕਿ ਸੰਸਥਾ ਵਿਖੇ ਚਲ ਰਹੇ ਪਲੇਸਮੈਟ ਸੈੱਲ ਵੱਲੋਂ ਕੋਰਸ ਕਰਨ ਉਪਰੰਤ ਸਿਖਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਕਰਵਾਈ ਜਾਂਦੀ ਹੈ । ਸੰਸਥਾ ਵਿਖੇ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਯੂਨਿਟ ਦੀ ਸਹੂਲਤ ਵੀ ਹੈ। ਇਸ ਸੈਸ਼ਨ ਦੌਰਾਨ ਸੰਸਥਾ ਵਿਖੇ 420 ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਵੇਗਾ। ਦਾਖਲਾ ਲੈਣ ਦੇ ਚਾਹਵਨ ਸਿਖਿਆਰਥੀ ਫੋਨ ਨੰਬਰ 95017-21800, 94177-28448 ‘ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹਨ।
