ਨਵੀਂ ਦਿੱਲੀ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਮੁੰਬਈ ਜਾ ਰਹੇ Air India Express flight ਦੇ ਇੱਕ ਜਹਾਜ਼ ਵਿੱਚ ਦਿੱਲੀ ਹਵਾਈ ਅੱਡੇ ‘ਤੇ ਉਡਾਣ ਭਰਨ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ। ਏਅਰਲਾਈਨ ਨੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਸ਼ਿਫਟ ਕਰਕੇ ਮੁੰਬਈ ਭੇਜ ਦਿੱਤਾ। ਜਹਾਜ਼ ਵਿੱਚ ਲਗਭਗ 160 ਯਾਤਰੀ ਸਵਾਰ ਸਨ।
Air India Express flight ਦੇ ਬੁਲਾਰੇ ਨੇ ਕਿਹਾ ਕਿ ਫਲਾਈਟ ਕਰੂ ਨੇ ਜਹਾਜ਼ ਵਿੱਚ ਇੱਕ ਮਾਮੂਲੀ ਤਕਨੀਕੀ ਸਮੱਸਿਆ ਦੇਖੀ ਸੀ। ਇਸ ਕਾਰਨ ਜਹਾਜ਼ ਦੀ ਉਡਾਣ ਰੋਕ ਦਿੱਤੀ ਗਈ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ, ਏਐਨਆਈ ਸੂਤਰਾਂ ਅਨੁਸਾਰ, ਕਾਕਪਿਟ ਵਿੱਚ ਗਤੀ ਦਿਖਾਉਣ ਵਾਲੀ ਸਕ੍ਰੀਨ ਖਰਾਬ ਹੋ ਗਈ ਸੀ, ਜਿਸ ਨੂੰ ਦੇਖਦੇ ਹੋਏ ਪਾਇਲਟ ਨੇ ਤੁਰੰਤ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਹਿਮਦਾਬਾਦ ਤੋਂ ਦੀਵ ਜਾ ਰਹੀ ਇੰਡੀਗੋ ਫਲਾਈਟ ATR76 ਦੇ ਇੰਜਣ ਵਿੱਚ ਉਡਾਣ ਭਰਨ ਤੋਂ ਠੀਕ ਪਹਿਲਾਂ ਅੱਗ ਲੱਗ ਗਈ। ਇਸ ਤੋਂ ਬਾਅਦ, ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਲਾਈਟ ਵਿੱਚ 60 ਯਾਤਰੀ ਸਨ। ਘਟਨਾ ਦੀ ਜਾਂਚ ਜਾਰੀ ਹੈ।
