ਅਮਿਤਾਭ ਬੱਚਨ ਤੇ ਆਮਿਰ ਖਾਨ ਦੀਆਂ ਪੁਰਾਣੀਆਂ ਲਗਜ਼ਰੀ ਕਾਰਾਂ ਨੂੰ ਲੱਗਾ ₹38.26 ਲੱਖ ਦਾ ਜੁਰਮਾਨਾ

ਰਾਸ਼ਟਰੀ

ਬੈਂਗਲੁਰੂ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਬੈਂਗਲੁਰੂ ਦੇ ਕਾਰੋਬਾਰੀ ਯੂਸਫ਼ ਸ਼ਰੀਫ਼ ਉਰਫ਼ ‘ਕੇਜੀਐਫ ਬਾਬੂ’ ਨੂੰ ਦੋ ਲਗਜ਼ਰੀ ਕਾਰਾਂ ‘ਤੇ ਰੋਡ ਟੈਕਸ ਨਾ ਦੇਣ ਕਾਰਨ ₹38.26 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਾਂ ਪਹਿਲਾਂ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀਆਂ ਸਨ। ਹੁਣ ਸ਼ਰੀਫ਼ ਇਨ੍ਹਾਂ ਨੂੰ ਚਲਾ ਰਹੇ ਹਨ, ਪਰ ਕਾਰਾਂ ਅਜੇ ਵੀ ਮਹਾਰਾਸ਼ਟਰ ਵਿੱਚ ਰਜਿਸਟਰਡ ਹਨ ਅਤੇ ਕਾਗਜ਼ਾਂ ‘ਤੇ ਮਾਲਕ ਫਿਲਮੀ ਸਿਤਾਰੇ ਹੀ ਹਨ।
ਕਰਨਾਟਕ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਵਾਹਨ ਰਾਜ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਲਈ ਚੱਲਦਾ ਹੈ, ਤਾਂ ਉਸਨੂੰ ਦੁਬਾਰਾ ਰਜਿਸਟਰ ਕਰਨਾ ਅਤੇ ਟੈਕਸ ਦੇਣਾ ਜ਼ਰੂਰੀ ਹੈ। ਫੈਂਟਮ 2021 ਤੋਂ ਅਤੇ ਘੋਸਟ 2023 ਤੋਂ ਬੈਂਗਲੁਰੂ ਵਿੱਚ ਚੱਲ ਰਹੀਆਂ ਹਨ। ਇਸੇ ਕਰਕੇ ਦੋਵਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।