ਨਵੀਂ ਦਿੱਲੀ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਪਤੰਗ ਉਡਾਉਂਦੇ ਸਮੇਂ ਇੱਕ ਮਾਸੂਮ ਬੱਚਾ ਤੀਜੀ ਮੰਜ਼ਿਲ ਤੋਂ ਡਿੱਗ ਪਿਆ।ਇਹ ਘਟਨਾ ਬੀਤੇ ਦਿਨੀ ਸ਼ਾਮ ਨੂੰ ਵਾਪਰੀ।ਪਰਿਵਾਰ ਉਸਨੂੰ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਸਟੇਸ਼ਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।ਇਹ ਹਾਦਸਾ ਉੱਤਰ ਪੂਰਬੀ ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿੱਚ ਵਾਪਰਿਆ।
ਪੁਲਿਸ ਦੇ ਅਨੁਸਾਰ, ਖਜੂਰੀ ਖਾਸ ਦੇ ਗਲੀ ਨੰਬਰ-3 ਦੇ ਨਿਵਾਸੀ ਪੰਕਜ (10) ਦੇ ਪਰਿਵਾਰ ਵਿੱਚ ਪਿਤਾ ਅਰਾਮੀ ਸਿੰਘ, ਮਾਂ ਮਿਥਿਲੇਸ਼, ਦੋ ਭਰਾ ਅਤੇ ਇੱਕ ਭੈਣ ਸ਼ਾਮਲ ਹਨ। ਪੰਕਜ ਨੇੜੇ ਹੀ ਇੱਕ ਸਰਕਾਰੀ ਸਕੂਲ ਵਿੱਚ 5ਵੀਂ ਜਮਾਤ ਦਾ ਵਿਦਿਆਰਥੀ ਸੀ। ਉਸਦੇ ਪਿਤਾ ਨੇੜੇ ਹੀ ਇੱਕ ਚੌਮੀਨ ਸਟਾਲ ਚਲਾਉਂਦੇ ਹਨ। ਮੰਗਲਵਾਰ ਸ਼ਾਮ ਨੂੰ ਪੰਕਜ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਹ ਹੇਠਾਂ ਡਿੱਗ ਗਿਆ।
