ਐੱਸ.ਏ.ਐੱਸ ਨਗਰ, 24 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ 2025 ਦੀ ਅਨੁਪੂਰਕ ਪ੍ਰੀਖਿਆ (ਕੰਪਾਰਟਮੈਂਟ/ ਰੀਅਪੀਅਰ ਸਮੇਤ ਓਪਨ ਸਕੂਲ) ਵਾਧੂ ਵਿਸ਼ਾ ਅਤੇ ਓਪਨ ਸਕੂਲ ਬਲਾਕ ॥ ਪ੍ਰੀਖਿਆ ਸਬੰਧੀ ਪਹਿਲਾਂ ਜਾਰੀ ਡੇਟਸ਼ੀਟ ਵਿੱਚ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ।
ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 8.8.2025 ਨੂੰ ਹੋਣ ਵਾਲਾ ਪੇਪਰ (ਦਸਵੀਂ ਸ਼੍ਰੇਣੀ ਗ੍ਰਹਿ ਵਿਗਿਆਨ, ਬਾਰਵੀਂ ਸ਼੍ਰੇਣੀ ਜਨਰਲ ਪੰਜਾਬੀ ਅਤੇ ਪੰਜਾਬ ਹਿਸਟਰੀ ਐਂਡ ਕਲਚਰ) ਹੁਣ ਰੀਵਾਈਜ਼ਡ ਡੇਟਸ਼ੀਟ ਅਨੁਸਾਰ ਮਿਤੀ 20.8.2025 ਨੂੰ ਹੋਵੇਗਾ ਅਤੇ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 20.8.2025 ਨੂੰ ਹੋਣ ਵਾਲਾ ਪੇਪਰ (ਦਸਵੀਂ ਸ਼੍ਰੇਣੀ ਅੰਗਰੇਜੀ, ਅਤੇ ਬਾਰਵੀਂ ਸ਼੍ਰੇਣੀ ਗਣਿਤ) ਹੁਣ ਰੀਵਾਈਜ਼ਡ ਡੇਟਸ਼ੀਟ ਅਨੁਸਾਰ ਮਿਤੀ 8.8.2025 ਨੂੰ ਹੋਵੇਗਾ। ਰੀਵਾਈਜ਼ਡ ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲਬਧ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਡੇਟਸ਼ੀਟ ਜਾਰੀ