ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਬਿਰਧ ਆਸ਼ਰਮ ਦਾ ਦੌਰਾ

ਟ੍ਰਾਈਸਿਟੀ

ਚਮਕੌਰ ਸਾਹਿਬ / ਮੋਰਿੰਡਾ 23 ਜੁਲਾਈ ਭਟੋਆ 

          ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕੇਟਰੀ ਅਮਨਦੀਪ ਕੌਰ ਵੱਲੋਂ ਇੱਥੋਂ ਦੇ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜਨ ਹੋਮ ਅਤੇ ਐੱਸ ਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦਾ ਆਸ਼ਰਮ ਵਿੱਚ ਪਹੁੰਚਣ ਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਕਾਰਜਕਰਤਾ ਪ੍ਰੋ ਆਰ ਸੀ ਢੰਡ , ਆਸ਼ਾ ਰਾਣੀ ਅਤੇ ਹਰਸ਼ ਵਿਵੇਕ ਸਮੇਤ ਸਮੂਹ ਸਟਾਫ ਨੇ ਸਵਾਗਤ ਕੀਤਾ । ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਨੇ ਫੁੱਲ ਵਰਸਾ ਕੇ ਮੈਜਿਸਟ੍ਰੇਟ ਨੂੰ ਜੀ ਆਇਆ ਕਿਹਾ । ਉਨ੍ਹਾਂ ਆਸ਼ਰਮ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਹਾਲ ਚਾਲ ਪੁੱਛਿਆ ਅਤੇ ਪ੍ਰਬੰਧਕਾਂ ਵੱਲੋਂ ਦਿੱਤੀ ਜਾਂਦੀਆਂ ਸਹੂਲਤਾਂ ਸਬੰਧੀ ਵੀ ਗੱਲਬਾਤ ਕੀਤੀ। ਬਜ਼ੁਰਗਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਥੇ ਆਸ਼ਰਮ ਵਿੱਚ ਰਹਿ ਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਸੇਵਾ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ । ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਆਉਣ ਜਾਣ ਲਈ ਗੱਡੀ ਦਾ ਵਿਵੇਸ਼ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਗਰਮੀਆਂ ਵਿੱਚ ਨਹਾਉਣ ਲਈ ਵਿਸ਼ੇਸ਼ ਤੌਰ ਤੇ ਪੂਲ ਤਿਆਰ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਨ੍ਹਾਂ ਲਈ ਗਰਮੀਆਂ ਦੌਰਾਨ ਹਰ ਕਮਰੇ ਵਿੱਚ ਕੂਲਰ ਅਤੇ ਸਰਦੀ ਵਿੱਚ ਹੀਟਰ ਲਗਾਏ ਜਾਂਦੇ ਹਨ । ਪ੍ਰੋ ਆਰ ਸੀ ਢੰਡ ਨੇ ਮੈਜਿਸਟ੍ਰੇਟ ਨੂੰ ਦੱਸਿਆ ਕਿ ਆਸ਼ਰਮ ਵਿੱਚ ਰਹਿ ਰਹੇ ਕੁੱਝ ਬਜ਼ੁਰਗਾਂ ਦੇ ਆਧਾਰ ਕਾਰਡ ਨਹੀ ਹਨ ਜਿਸ ਕਰਕੇ ਉਹ ਸਰਕਾਰੀ ਸਹੁਲਤਾਂ ਤੋਂ ਬਾਂਝੇ ਬੈਠੇ ਹਨ , ਜਿਸ ਤੇ ਮੈਜਿਸਟ੍ਰੇਟ ਅਮਨਦੀਪ ਕੌਰ ਨੇ ਆਧਾਰ ਕਾਰਡ ਬਣਾਉਣ ਲਈ ਟੀਮ ਨੂੰ ਫੋਨ ਤੇ ਹੀ ਕਿਹਾ ਕਿ ਉਹ ਮਾਤਾ ਸੱਤਿਆ ਦੇਵੀ ਵਿਰਧ ਆਸ਼ਰਮ ਵਿੱਚ ਬਿਨ੍ਹਾਂ ਅਧਾਰ ਕਾਰਡ ਰਹਿ ਰਹੇ ਬਜ਼ੁਰਗਾਂ ਦੇ ਤੁਰੰਤ ਅਧਾਰ ਕਾਰਡ ਬਣਾਏ ਜਾਣ ਤਾਂ ਜੋ ਕਿ ਉਹ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਣ। ਇਸ ਮੌਕੇ ਡਾ ਸੁਦੇਸ਼ ਸ਼ਰਮਾ ਅਤੇ ਡਾ ਰਾਜਪਾਲ ਸਿੰਘ ਚੌਧਰੀ ਆਦਿ ਹਾਜ਼ਰ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।