ਬਠਿੰਡਾ, 24 ਜੁਲਾਈ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 8 (1) ਤਹਿਤ 5 ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਐਮਐਸ ਵੀਜ਼ਾ ਗੁਰੂ ਇੰਟਰਨੈਸ਼ਨਲ ਡਾ. ਮਹੇਸ਼ਵਰੀ ਰੋਡ ਨੇੜੇ 100 ਫੁੱਟ ਰੋਡ ਬਠਿੰਡਾ ਦੇ ਨਾਮ ‘ਤੇ ਸ਼੍ਰੀ ਮਨਰਾਜ ਸਿੰਘ ਬਰਾੜ ਵਾਸੀ ਛੱਤੇਆਣਾ (ਸ਼੍ਰੀ ਮੁਕਤਸਰ ਸਾਹਿਬ), ਐਮਐਸ ਐਵਰੀ ਸ਼ਲਿਊਸ਼ਨ ਇੰਮੀਗ੍ਰੇਸ਼ਨ ਤੇ ਕੰਸਲਟੈਂਸੀ ਮੇਨ ਅਜੀਤ ਰੋਡ ਨੇੜੇ ਘੋੜਾ ਚੌਂਕ ਸਾਹਮਣੇ 24-ਬੀ ਗਲੀ ਬਠਿੰਡਾ ਦੇ ਨਾਮ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ (ਬਠਿੰਡਾ), ਐਮਐਸ ਬੈਸਟ ਵੀਜ਼ਨ ਓਵਰਸੀਸਜ਼ ਐਜੂਕੇਸ਼ਨ ਕੰਸਲਟੈਂਸੀ 100 ਫੁੱਟ ਰੋਡ ਨੇੜੇ ਮਹੇਸ਼ਵਰੀ ਚੌਂਕ ਬਠਿੰਡਾ ਦੇ ਸ਼੍ਰੀ ਰਣਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਬਹਿਮਣ ਕੌਰ ਸਿੰਘ (ਬਠਿੰਡਾ) ਦਾ ਲਾਇਸੰਸ ਰੱਦ ਕੀਤਾ ਗਿਆ।
ਇਸੇ ਤਰ੍ਹਾਂ ਐਮਐਸ ਬਿੱਗ ਥਿੰਕ ਆਈਲੈਟਸ ਸੈਂਟਰ ਅਜੀਤ ਰੋਡ ਗਲੀ ਨੰਬਰ 2 ਸਾਹਮਣੇ ਫੌਜੀ ਚੌਂਕ ਮਨਜੀਤ ਸਿੰਘ ਪੁੱਤਰ ਸ਼੍ਰੀ ਲਾਭ ਸਿੰਘ ਵਾਸੀ ਦੱਲ ਸਿੰਘ (ਫਰੀਦਕੋਟ) ਅਤੇ ਐਮਐਸ ਚਾਕਨ ਡਸਟਰ ਇੰਮੀਗ੍ਰੇਸ਼ਨ ਸਰਵਿਸਜ਼ ਪਹਿਲੀ ਮੰਜ਼ਿਲ, ਨੇੜੇ ਗਲੀ ਨੰਬਰ 19 (ਬਠਿੰਡਾ) ਦਾ ਆਈਲੈਟਸ ਸੈਂਟਰ ਦਾ ਲਾਇਸੰਸ ਰੱਦ ਕੀਤਾ ਗਿਆ।
ਹੁਕਮ ਅਨੁਸਾਰ ਫਰਮ ਜਾਂ ਸਬੰਧਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜਿੰਮੇਵਾਰ ਹੋਵੇਗਾ।