ਮਾਲੇ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਸਾਲੇ ਅਤੇ ਸਲਾਫੀ ਜਮੀਅਤ ਦੇ ਨੇਤਾ ਸ਼ੇਖ ਅਬਦੁੱਲਾ ਬਿਨ ਮੁਹੰਮਦ ਇਬਰਾਹਿਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ‘ਤੇ ਬਾਬਰੀ ਮਸਜਿਦ ਢਾਹੁਣ ਦਾ ਦੋਸ਼ ਲਗਾਇਆ।
ਮਾਲਦੀਵ ਦੇ ਅਖਬਾਰ ਅਧਾਧੂ ਦੀ ਰਿਪੋਰਟ ਦੇ ਅਨੁਸਾਰ, ਵਿਵਾਦ ਵਧਣ ਤੋਂ ਬਾਅਦ ਅਬਦੁੱਲਾ ਨੇ ਸੋਸ਼ਲ ਮੀਡੀਆ ਪੋਸਟ ਨੂੰ ਡਿਲੀਟ ਕਰ ਦਿੱਤਾ। ਫਿਲਹਾਲ, ਮਾਲਦੀਵ ਸਰਕਾਰ ਵੱਲੋਂ ਇਸ ‘ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 25 ਜੁਲਾਈ ਨੂੰ ਮਾਲਦੀਵ ਦਾ ਦੌਰਾ ਕਰਨ ਜਾ ਰਹੇ ਹਨ। ਇੱਥੇ ਉਹ 26 ਜੁਲਾਈ ਨੂੰ ਮਾਲਦੀਵ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਸ਼ੇਖ ਅਬਦੁੱਲਾ ਨੇ X ‘ਤੇ ਇੱਕ ਪੋਸਟ ਵਿੱਚ ਲਿਖਿਆ ਸੀ – ਮੋਦੀ ਇਸਲਾਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਉਹ ਇੱਕ ਅੱਤਵਾਦੀ ਹੈ। ਉਸਨੇ ਬਾਬਰੀ ਮਸਜਿਦ ਢਾਹ ਦਿੱਤੀ ਹੈ, ਪੁਰਾਣੀਆਂ ਮੁਸਲਿਮ ਜ਼ਮੀਨਾਂ ਲੁੱਟ ਲਈਆਂ ਹਨ ਅਤੇ ਅਹਿਮਦਾਬਾਦ ਨੂੰ ਕਬਰਸਤਾਨ ਵਿੱਚ ਬਦਲ ਦਿੱਤਾ ਹੈ। ਉਸਨੂੰ ਮਾਲਦੀਵ ਵਿੱਚ ਸੱਦਾ ਦੇਣਾ ਇੱਕ ਵੱਡੀ ਗਲਤੀ ਹੈ।
