ਮਾਸਕੋ, 24 ਜੁਲਾਈ, ਦੇਸ਼ ਕਲਿਕ ਬਿਊਰੋ :
ਇੱਕ ਰੂਸੀ ਯਾਤਰੀ ਜਹਾਜ਼ (Russian plane) ਚੀਨੀ ਸਰਹੱਦ (Chinese border) ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਰਾਇਟਰਜ਼ ਦੇ ਅਨੁਸਾਰ, ਇਹ ਜਹਾਜ਼ ਰੂਸ ਦੇ ਪੂਰਬੀ ਅਮੂਰ ਖੇਤਰ ਵਿੱਚ ਉਡਾਣ ਭਰ ਰਿਹਾ ਸੀ। ਇਸ An-24 ਜਹਾਜ਼ ਵਿੱਚ 59 ਯਾਤਰੀ ਸਵਾਰ ਸਨ। ਰਿਪੋਰਟਾਂ ਅਨੁਸਾਰ ਸਾਰੇ ਮਾਰੇ ਜਾਣ ਦਾ ਖਦਸ਼ਾ ਹੈ।
ਸਥਾਨਕ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਜਹਾਜ਼ ਖਬਾਰੋਵਸਕ, ਬਲਾਗੋਵੇਸ਼ਚੇਂਸਕ ਰਾਹੀਂ ਟਿੰਡਾ ਜਾ ਰਿਹਾ ਸੀ। ਇਹ ਚੀਨੀ ਸਰਹੱਦ ਦੇ ਨੇੜੇ ਹੈ। ਟਿੰਡਾ ਪਹੁੰਚਣ ਤੋਂ ਪਹਿਲਾਂ, ਇਹ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਸੰਪਰਕ ਟੁੱਟ ਗਿਆ।
ਅਮੂਰ ਦੇ ਗਵਰਨਰ ਵੈਸੀਲੀ ਓਰਲੋਵ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਲਾਪਤਾ ਜਹਾਜ਼ ਅੰਗਾਰਾ ਏਅਰਲਾਈਨਜ਼ ਦਾ ਹੈ। ਇਸ ਵਿੱਚ 43 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿੱਚ 5 ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦੀ ਭਾਲ ਲਈ ਸਾਰੇ ਜ਼ਰੂਰੀ ਸਰੋਤ ਅਤੇ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇੰਟਰਫੈਕਸ ਰਿਪੋਰਟ ਦੇ ਅਨੁਸਾਰ, ਜਹਾਜ਼ ਟਿੰਡਾ ਹਵਾਈ ਅੱਡੇ ‘ਤੇ ਉਤਰਨ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਅਸਫਲ ਰਿਹਾ। ਜਦੋਂ ਇਸਨੇ ਦੂਜੀ ਵਾਰ ਉਤਰਨ ਦੀ ਕੋਸ਼ਿਸ਼ ਕੀਤੀ, ਤਾਂ ਇਹ ਰਾਡਾਰ ਤੋਂ ਗਾਇਬ ਹੋ ਗਿਆ।
