ਸਰਕਾਰੀ ਸਕੂਲ ਦੀ ਛੱਤ ਤੋਂ ਲਾਹਣ ਬਰਾਮਦ

ਪੰਜਾਬ

ਪੰਜਾਬ ਵਿੱਚ ਇਕ ਸਰਕਾਰੀ ਸਕੂਲ ਦੀ ਛੱਤ ਤੋਂ ਆਬਕਾਰੀ ਵਿਭਾਗ ਨੇ ਲਾਹਣ ਬਰਾਮਦ ਕੀਤੀ ਹੈ। ਆਬਕਾਰੀ ਵਿਭਾਗ ਨੂੰ ਜਦੋਂ ਇਸ ਸਬੰਧੀ ਗੁਪਤ ਸੂਚਨਾ ਮਿਲੀ ਤਾਂ ਛਾਪਾ ਮਾਰਿਆ ਗਿਆ ਜਿੱਥੇ ਸਕੂਲ ਦੀ ਛੱਤ ਤੋਂ 60 ਲੀਟਰ ਲਾਹਣ ਬਰਾਮਦ ਕੀਤੀ ਗਈ।

ਗੁਰਦਾਸਪੁਰ, 25 ਜੁਲਾਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਇਕ ਸਰਕਾਰੀ ਸਕੂਲ ਦੀ ਛੱਤ ਤੋਂ ਆਬਕਾਰੀ ਵਿਭਾਗ ਨੇ ਲਾਹਣ ਬਰਾਮਦ ਕੀਤੀ ਹੈ। ਆਬਕਾਰੀ ਵਿਭਾਗ ਨੂੰ ਜਦੋਂ ਇਸ ਸਬੰਧੀ ਗੁਪਤ ਸੂਚਨਾ ਮਿਲੀ ਤਾਂ ਛਾਪਾ ਮਾਰਿਆ ਗਿਆ ਜਿੱਥੇ ਸਕੂਲ ਦੀ ਛੱਤ ਤੋਂ 60 ਲੀਟਰ ਲਾਹਣ ਬਰਾਮਦ ਕੀਤੀ ਗਈ। ਆਬਕਾਰੀ ਵਿਭਾਗ ਵਲੋ ਬਟਾਲਾ ਦੇ ਨੇੜਲੇ ਪਿੰਡ ਖਤੀਬਾ ਵਿੱਚ ਛਾਪਾ ਮਾਰਿਆ ਗਿਆ। ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਲਾਹਣ ਮਿਲੀ ਹੈ।

ਫਤਿਹਗੜ੍ਹ ਚੂੜੀਆਂ ਸਰਕਲ ਦੇ ਐਕਸ਼ਾਈਜ਼ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਥੇ ਨਜਾਇਜ਼ ਲਾਹਣ ਅਤੇ ਅਲਕੋਹ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ 60 ਲੀਟਰ ਲਾਹਣ ਬਰਾਮਦ ਹੋਈ ਹੈ ਅਤੇ ਨੇੜੇ ਹੀ ਝਾੜੀਆਂ ਵਿਚੋਂ 20-25 ਲੀਟਰ ਅਲਕੋਹਲ ਬਰਾਮਦ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਬੰਦੇ ਇਹ ਨਜਾਇਜ਼ ਕਾਰੋਬਾਰ ਕਰਦੇ ਹਨ ਉਨ੍ਹਾਂ ਵੱਲੋਂ ਰਖੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਵਲ ਲਾਈਨ ਥਾਣਾ ਨੂੰ ਜਾਣਕਾਰੀ ਦੇ ਦਿੱਤੀ ਹੈ ਹੁਣ ਉਨ੍ਹਾਂ ਵੱਲੋਂ ਅਗਲੀ ਜਾਂਚ ਕੀਤੀ ਜਾਵੇਗੀ। ਮੌਕੇ ਉਤੇ ਪਹੁੰਚੀ ਸਬੰਧਤ ਥਾਣਾ ਪੁਲਿਸ ਨੇ ਕਿਹਾ ਕਿ ਸ਼ੱਕ ਦੇ ਆਧਾਰ ਉਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।