ਨੌਜਵਾਨ ਗੁਰਦੀਪ ਸਿੰਘ ਦੀ ਇਟਲੀ ਵਿੱਚ ਅਚਾਨਕ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਲਾਲੀ ਨੇ ਦੱਸਿਆ ਕਿ ਉਸ ਦਾ ਭਰਾ ਗੁਰਦੀਪ ਸਿੰਘ ਇੱਕ ਸਾਲ ਪਹਿਲਾਂ ਕੰਮ ਲਈ ਇਟਲੀ ਗਿਆ ਸੀ, ਦੀ ਲਾਸ਼ ਬੀਤੀ ਰਾਤ ਫੌਦੀ ਇਲਾਕੇ ਵਿੱਚ ਮਿਲੀ।
ਮੁੱਲਾਂਪੁਰ ਗ਼ਰੀਬਦਾਸ, 25 ਜੁਲਾਈ, ਦੇਸ਼ ਕਲਿਕ ਬਿਊਰੋ:
ਤਹਿਸੀਲ ਮਾਜਰੀ ਅਧੀਨ ਪਿੰਡ ਰਾਣੀ ਮਾਜਰਾ ਦੇ ਨੌਜਵਾਨ ਗੁਰਦੀਪ ਸਿੰਘ ਦੀ ਇਟਲੀ ਵਿੱਚ ਅਚਾਨਕ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਲਾਲੀ ਨੇ ਦੱਸਿਆ ਕਿ ਉਸ ਦਾ ਭਰਾ ਗੁਰਦੀਪ ਸਿੰਘ, ਪੁੱਤਰ ਦਵਿੰਦਰ ਸਿੰਘ, ਇੱਕ ਸਾਲ ਪਹਿਲਾਂ ਕੰਮ ਲਈ ਇਟਲੀ ਗਿਆ ਸੀ, ਦੀ ਲਾਸ਼ ਬੀਤੀ ਰਾਤ ਫੌਦੀ ਇਲਾਕੇ ਵਿੱਚ ਮਿਲੀ।
ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਉਹ ਹਮੇਸ਼ਾ ਖੁਸ਼ ਰਹਿੰਦਾ ਸੀ। ਪਰਿਵਾਰਕ ਸਰੋਤਾਂ ਮੁਤਾਬਕ, ਮ੍ਰਿਤਕ ਗੁਰਦੀਪ ਸਿੰਘ ਇਲਾਕੇ ਵਿੱਚ ਕਬੱਡੀ ਦਾ ਜਾਣਿਆ-ਪਛਾਣਿਆ ਖਿਡਾਰੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਦਾ ਅੰਤਿਮ ਸਸਕਾਰ ਉਸਦੀ ਲਾਸ਼ ਪਿੰਡ ਪਹੁੰਚਣ ਮਗਰੋਂ ਕੀਤਾ ਜਾਵੇਗਾ। ਨੌਜਵਾਨ ਦੀ ਅਚਾਨਕ ਮੌਤ ਕਾਰਨ ਪਿੰਡ ਤੇ ਆਸ-ਪਾਸ ਦੇ ਇਲਾਕੇ ਵਿੱਚ ਗਮ ਦੀ ਲਹਿਰ ਹੈ।