ਸਕੂਲ ਆਫ਼ ਐਮੀਨੈਂਸ ਦੀਆਂ ਵਿਦਿਆਰਥਣਾ ਨੇ ਕਰਾਟੇ ਟੂਰਨਾਮੈਂਟ ਵਿਚ ਜਿੱਤੇ ਮੈਡਲ

ਸਿੱਖਿਆ \ ਤਕਨਾਲੋਜੀ

ਲੜਕੀਆਂ ਨਹੀ ਕਿਸੇ ਤੋਂ ਘੱਟ, ਬਸ ਲੋੜ ਹੈ ਮੌਕਾ ਦੇਣ ਦੀ -ਕੰਵਰਜੀਤ ਸਿੰਘ ਮਾਨ

ਫਾਜ਼ਿਲਕਾ 25 ਜੁਲਾਈ 2025,ਦੇਸ਼ ਕਲਿੱਕ ਬਿਓਰੋ

          ਲੜਕੀਆਂ ਸਿ਼ੱਖਿਆ ਦੇ ਨਾਲ–ਨਾਲ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸੇ ਪੱਖੋ ਵੀ ਲੜਕੀਆਂ ਪਿੱਛੇ ਨਹੀਂ ਹਨ, ਬਸ ਲੋੜ ਹੈ ਉਨ੍ਹਾਂ ਨੂੰ ਮੌਕੇ ਦੇਣ ਦੀ ਤੇ ਉਨ੍ਹਾਂ ‘ਤੇ ਵਿਸ਼ਵਾਸ ਕਰਨ ਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਨੇ ਕਰਾਟੇ ਟੂਰਨਾਮੈਂਟ ਵਿਚ ਮੈਡਲ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਸੁਭਕਾਮਨਾਵਾਂ ਦਿੱਤੀਆਂ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਐਸ.ਡੀ.ਐਮ. ਸ੍ਰੀ ਮਾਨ ਨੇ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਆਪਣੀ ਛਾਪ ਛੱਡ ਰਹੀਆਂ ਹਨ ਤੇ ਉਚੇ ਮੁਕਾਮਾਂ ‘ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਲੜਕੀਆਂ ਲਈ ਅਨੇਕਾਂ ਉਪਰਾਲੇ ਕਰ ਰਹੀ ਹੈ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਕਿ ਉਹ ਵੀ ਲੜਕੀਆਂ ਪ੍ਰਤੀ ਆਪਣੀ ਵਿਸ਼ਵਾਸ ਦਖਾ ਕੇ ਉਨ੍ਹਾਂ ‘ਤੇ ਮਿਹਨਤ ਕਰਦੇ ਹਨ ਜਿਸ ਸਦਕਾ ਵਿਦਿਆਰਥਣਾਂ ਨੇ ਕਰਾਟੇ ਟੂਰਨਾਮੈਂਟ ਵਿਚ ਨਾਮ ਰੌਸ਼ਨ ਕੀਤਾ ਹੈ।

ਜਿਲ੍ਹਾ ਸਿੱਖਿਆ ਅਫਸਰ ਅਜੈ ਸ਼ਰਮਾ ਅਤੇ ਸਤੀਸ਼ ਕੁਮਾਰ ਨੇ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋਨ ਨੁਕੇਰੀਆਂ ਕਰਾਟੇ ਟੂਰਨਾਮੈਂਟ ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾ ਵਿਖੇ ਹੋਇਆ ਜਿਸ ਵਿੱਚ ਸਕੂਲ ਆਫ਼ ਐਮੀਨੈਂਸ ਦੀਆਂ ਵਿਦਿਆਰਥਣਾ ਨੇ ਵੱਖ ਵੱਖ ਵੇਟ ਕੈਟਾਗਿਰੀ ਵਿੱਚ ਭਾਗ ਲਿਆ। ਜਸ਼ਨਪ੍ਰੀਤ ਕੌਰ ਨੇ ਗੋਲਡ ਮੈਡਲ, ਕਮਲਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਸਿਲਵਰ ਮੈਡਲ, ਏਕਮਦੀਪ ਕੌਰ, ਹਰਲੀਨ ਕੋਰ ਅਤੇ ਜਸਪ੍ਰੀਤ ਕੌਰ ਨੇ ਬਰਾਊਨਜ ਮੈਡਲ ਪ੍ਰਾਪਤ ਕੀਤੇ।

ਇਸ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਸਿੰਘ ਥਿੰਦ, ਅਸੋਕ ਕੁਮਾਰ ਡੀ.ਪੀ.ਈ. ਅਤੇ ਹੋਰ ਸਕੂਲ ਸਟਾਫ ਮੌਜੂਦ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।