ਮੋਰਿੰਡਾ: 5 ਜੁਲਾਈ, ਭਟੋਆ
ਗੁਰਦੁਆਰਾ ਸਿੰਘ ਸਭਾ ਮੋਰਿੰਡਾ ਦੇ ਨੇੜੇ ਰਹਿੰਦੇ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਦੇ ਘਰ ਦੇ ਬਾਹਰੋਂ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਅਤੇ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9 ਵਜੇ ਉਨਾ ਦਾ ਸਪਲੈਂਡਰ ਮੋਟਰਸਾਈਕਲ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ।
ਇਸੇ ਦੌਰਾਨ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਪਹਿਲਾਂ ਵੀ ਮਈ ਮਹੀਨੇ ਵਿੱਚ ਚੋਰ ਉਨ੍ਹਾਂ ਦੇ ਪਲਾਟ ਵਿੱਚੋ ਲੋਹੇ ਦੇ ਚਾਰ ਗੇਟ ਚੋਰੀ ਕਰਕੇ ਲੈ ਗਏ ਸਨ , ਜੂਨ ਮਹੀਨੇ ਵਿਚ ਉਨਾਂ ਵੱਲੋ ਰੈਡੀਮੇਡ ਕੱਪੜਿਆਂ ਦਾ ਕੰਮ ਕਰਨ ਵਾਲਿਆਂ ਨੂੰ ਕਿਰਾਏ ਤੇ ਦਿੱਤੀਆਂ ਦੋ ਦੁਕਾਨਾਂ ਵਿੱਚੋਂ ਮਹਿਲਾ ਚੋਰ ਗਿਰੋਹ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ ਜਿਸ ਬਾਰੇ ਹਾਲੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਹੁਣ ਆਮ ਗੱਲ ਬਣ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਗਸ਼ਤ ਵਧਾਈ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਵਰਤੀ ਜਾਵੇ।