ਬੰਤ ਸਿੰਘ ਕਲਾਰਾਂ ਨੂੰ ਸਦਮਾ, ਪਤਨੀ ਦਾ ਦਿਹਾਂਤ

Punjab

ਮੋਰਿੰਡਾ 27 ਜੁਲਾਈ (ਭਟੋਆ)

ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋ ਉਨਾ ਦੀ ਧਰਮ ਪਤਨੀ ਬੀਬੀ ਦਵਿੰਦਰ ਕੌਰ (65) ਦਾ ਲੰਬੀ ਬਿਮਾਰੀ ਦੇ ਚਲਦਿਆਂ ਦਿਹਾਂਤ ਹੋ ਗਿਆ,ਜਿਨਾਂ ਦਾ ਅੰਤਿਮ ਸੰਸਕਾਰ 28 ਜੁਲਾਈ ਦਿਨ ਸੋਮਵਾਰ ਦੁਪਹਿਰ 12 ਵਜੇ ਪਿੰਡ ਕਲਾਰਾਂ ਵਿਖੇ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਨਗਰ ਕੌਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀ ਪਾਲ,ਰਣਜੋਧ ਸਿੰਘ ਖੱਟੜਾ,ਯੂਥ ਆਗੂ ਜਗਦੀਪ ਸਿੰਘ ਢੀਂਡਸਾ,ਇਕਬਾਲ ਸਿੰਘ ਸਾਲਾਪੁਰ,ਲੱਲਾ ਰੌਣੀ,ਚਰਨਜੀਤ ਚੰਨੀ,ਦਰਸਨ ਸਿੰਘ,ਦਫਤਰ ਸਕੱਤਰ ਜਗਤਾਰ ਸਿੰਘ,ਅਮਰਜੀਤ ਸਿੰਘ ਲੱਲਾ, ਠੇਕੇਦਾਰ ਬਲਬੀਰ ਸਿੰਘ ਲਾਲਾ,ਸਾਬਕਾ ਸਰਪੰਚ ਬਲਵਿੰਦਰ ਸਿੰਘ ਸੰਧੂ,ਜਗਰੂਪ ਸਿੰਘ ਅਰਨੋਲੀ,ਕੌਸਲਰ ਰਾਜਪ੍ਰੀਤ ਸਿੰਘ ਰਾਜੀ,ਐਡਵੋਕੇਟ ਜਰਨੈਲ ਸਿੰਘ ਸੱਖੋਮਾਜਰਾ,ਆਡ਼ਤੀ ਅਭੀਜੀਤ ਸਿੰਘ ਸੋਨੂ ਢੋਲਣਮਾਜਰਾ ਆਦਿ ਨੇ ਚੇਅਰਮੈਨ ਬੰਤ ਸਿੰਘ ਕਲਾਰਾਂ ਨਾਲ ਦੁੱਖ ਸਾਂਝਾ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।