ਅਮਰੀਕਾ ਨੂੰ ਸਾਊਦੀ ਅਰਬ ਦਾ ਦੋ ਟੁੱਕ ਜਵਾਬ

ਕੌਮਾਂਤਰੀ

ਜੰਗ ਦੌਰਾਨ ਅਮਰੀਕਾ ਨੇ ਰਿਆਧ ਨੂੰ ਆਪਣਾ THAAD ਇੰਟਰਸੈਪਟਰ ਇਜ਼ਰਾਈਲ ਨੂੰ ਦੇਣ ਦੀ ਕੀਤੀ ਸੀ ਅਪੀਲ
ਨਵੀਂ ਦਿੱਲੀ: 27 ਜੁਲਾਈ, ਦੇਸ਼ ਕਲਿੱਕ ਬਿਓਰੋ
ਜੂਨ ਵਿੱਚ ਇਰਾਨ ਤੇ ਇਜ਼ਰਾਈਲ ਵਿੱਚ ਹੋਈ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸਾਊਦੀ ਅਰਬ ਨੂੰ ਕਿਹਾ ਸੀ ਕਿ ਉਹ ਇਜ਼ਰਾਈਲ ਨੂੰ ਆਪਣਾ THAAD ਇੰਟਰਸੈਪਟਰ ਦੇ ਦੇਵੇ ਜਿਸ ਦੀ ਉਸ ਨੂੰ ਉਸ ਸਮੇਂ ਭਾਰੀ ਲੇੜ ਮਹਿਸੂਸ ਹੋ ਰਹੀ ਸੀ। ਮਿਡਲ ਈਸਟ ਤੋਂ ਨਿੱਕਲ ਕੇ ਆਈ ਇਸ ਚੌਂਕਾਅ ਦੇਣ ਵਾਲੀ ਖਬਰ ਆਈ ਹੈ ਕਿ ਰਿਆਦ ਨੇ ਇਸ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸ ਕਾਰਨ ਇਸ ਜੰਗ ਵਿੱਚ ਅਮਰੀਕਾ ਤੇ ਇਜ਼ਰਾਈਲ ਦੀ ਯੁੱਧਨੀਤੀ ‘ਤੇ ਕਾਫੀ ਅਸਰ ਪਿਆ ਸੀ। ਮਿਡਲ ਈਸਟ ਦੀ ਸਥਿਤੀ ਅਜਿਹੀ ਗੁੰਝਲਦਾਰ ਸੀ ਕਿ ਸਾਊਦੀ ਅਰਬ ਲਈ ਮੁਸਲਿਮ ਦੇਸ਼ ਇਰਾਨ ਖਿਲਾਫ ਇੱਕ ਯਹੂਦੀ ਮੁਲਕ ਦੀ ਮਦਦ ਕਰਨਾ ਔਖਾ ਕੰਮ ਸੀ। ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਅਪੀਲ ਦੇ ਬਾਵਜ਼ੂਦ ਵੀ ਸਾਉਦੀ ਅਰਬ ਨੇ ਇਸ ਨੂੰ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਇਰਾਨ ਇਜ਼ਰਾਈਲ ‘ਤੇ ਜ਼ਬਰਦਸਤ ਹਮਲੇ ਕਰ ਰਿਹਾ ਸੀ। ਅਮਰੀਕਾ ਨੂੰ ਲਗਦਾ ਸੀ ਕਿ ਇਜ਼ਰਾਈਲ ਦੀ ਜ਼ਹਾਜ਼ਾਂ ਨੂੰ ਇੰਟਰਸੈਪਟ ਕਰਨ ਵਾਲੀ ਪ੍ਰਣਾਲੀ ਕਮਜ਼ੋਰ ਹੋ ਰਹੀ ਹੈ। ਸਾਊਦੀ ਅਰਬ ਕੋਲ THAAD ਸਿਸਟਮ ਹੋਣ ਕਾਰਨ ਅਮਰੀਕਾ ਨੇ ਹੋਰ ਸਹਿਯੋਗੀਆਂ ਸਮੇਤ ਇਸ ਨੂੰ ਵੀ ਮਦਦ ਦੀ ਅਪੀਲ ਕੀਤੀ ਸੀ ਪਰ ਸਾਊਦੀ ਅਰਬ ਨੇ ਇਸਨੂੰ ਠੁਕਰਾਅ ਦਿੱਤਾ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।