ਸਰਪੰਚਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਚਾਇਤ ਵਿਕਾਸ ਯੂਨੀਅਨ ਦਾ ਗਠਨ

ਟ੍ਰਾਈਸਿਟੀ

ਸਰਬ ਸੰਮਤੀ ਨਾਲ ਬਣਾਈ 15 ਮੈਂਬਰੀ ਕਮੇਟੀ 

ਮੋਰਿੰਡਾ, 27 ਜੁਲਾਈ ( ਭਟੋਆ)

ਬਲਾਕ ਮੋਰਿੰਡਾ ਦੇ ਸਰਪੰਚਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬਲਾਕ ਦੇ ਸਾਰੇ 63 ਪਿੰਡਾਂ ਦੇ  ਸਰਪੰਚਾਂ ਦੀ ਇੱਕ ਸਾਂਝੀ ਮੀਟਿੰਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹੋਈ ਜਿਸ ਵਿੱਚ ਪੰਚਾਇਤ ਵਿਕਾਸ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮੇਜਰ ਸਿੰਘ ਓਇੰਦ, ਗੁਰਪ੍ਰੀਤ ਸਿੰਘ ਫੌਜੀ ਅਮਰਾਲੀ ਅਤੇ ਰਾਜਵਿੰਦਰ ਸਿੰਘ ਕੰਗ ਬੂਰਮਾਜਰਾ ਨੇ ਦੱਸਿਆ ਕਿ ਨਵੇਂ ਚੁਣੇ ਗਏ ਸਰਪੰਚਾਂ ਨੂੰ ਦਫਤਰੀ ਕਾਰਜਾਂ ਵਿੱਚ ਕਈ ਤਰ੍ਹਾਂ ਦੀਆਂ ਤਕਨੀਕੀ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਪੁਰਾਣੇ ਸਰਪੰਚ ਤਾਂ ਦਫਤਰੀ ਮੁਸ਼ਕਿਲਾਂ ਸਬੰਧੀ ਕਾਫੀ ਕੁਝ ਸਮਝਦੇ ਹਨ ਪਰੰਤੂ ਨਵੇਂ ਚੁਣੇ ਗਏ ਸਰਪੰਚਾਂ ਨੂੰ ਇਨਾ ਮੁਸ਼ਕਲਾਂ ਦੇ ਹੱਲ ਲਈ ਕੋਈ  ਸਮਝ ਨਹੀਂ। ਜਿਸ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਸਮੁੱਚੇ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਪੰਚਾਇਤਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਸੰਭਾਵਿਤ ਹੱਲ ਲਈ ਇਕੱਠੇ ਹੰਭਲਾ ਮਾਰਨ ਲਈ ਉਕਤ ਪੰਚਾਇਤ ਯੂਨੀਅਨ ਦਾ ਗਠਨ ਕੀਤਾ ਗਿਆ ਤਾਂ ਜੋ ਸਰਪੰਚਾਂ ਨੂੰ ਦਫਤਰਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੇ ਹੱਲ ਲਈ ਸਾਂਝੇ ਤੌਰ ਤੇ ਹੰਭਲਾ ਮਾਰਿਆ ਜਾ ਸਕੇ। ਜਿਸ ਦੇ  ਚਲਦਿਆਂ ਸਰਬ ਸੰਮਤੀ ਨਾਲ ਫੈਸਲਾ ਲੈਂਦਿਆਂ ਪੰਚਾਇਤ ਵਿਕਾਸ ਯੂਨੀਅਨ ਦਾ ਗਠਨ ਕੀਤਾ ਗਿਆ ਤੇ 15 ਮੈਂਬਰੀ ਕਮੇਟੀ ਬਣਾਈ ਗਈ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਪੰਚ ਯੂਨੀਅਨ ਦੀ ਕਾਫੀ ਲੋੜ ਸੀ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਸਰਪੰਚਾਂ ਦੀਆਂ ਦਫਤਰਾਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਉਥੇ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਵੀ ਬਿਨਾਂ ਖੜੋਤ ਤੇਜ਼ੀ ਆਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਵਿੰਦਰ ਸਿੰਘ ਸਮਾਣਾ, ਬਲਵਿੰਦਰ ਸਿੰਘ ਕਾਂਜਲਾ, ਬਲਜੀਤ ਸਿੰਘ ਚਤਾਮਲੀ, ਬਲਦੇਵ ਸਿੰਘ ਮਾਜਰੀ, ਗੁਰਮੇਲ ਸਿੰਘ ਦੁਮਣਾ, ਕੁਲਵੀਰ ਸਿੰਘ ਚਲਾਕੀ, ਹਰਵਿੰਦਰ ਸਿੰਘ ਕੋਟਲਾ, ਸੋਹਣ ਸਿੰਘ ਸੋਤਲ ਬਾਬਾ, ਸੁਰਜੀਤ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਰੌਣੀ, ਗੁਰਜੀਤ ਸਿੰਘ ਸਰਹਾਣਾ, ਬਹਾਦਰ ਸਿੰਘ ਮੜੌਲੀ, ਸਵਰਨ ਸਿੰਘ ਕਕਰਾਲੀ, ਲੱਕੀ ਕਜੌਲੀ, ਸੋਨਾ ਬੂਥਗੜ੍ਹ, ਮਨਵੀਰ ਸਿੰਘ ਰਾਮਗੜ੍ਹ, ਗੁਰਮੀਤ ਸਿੰਘ ਮੜੌਲੀ ਕਲਾਂ ਆਦਿ ਵੀ ਸ਼ਾਮਿਲ ਸਨ।

’15 ਮੈਂਬਰੀ ਕਮੇਟੀ ਵਿੱਚ ਸ਼ਾਮਲ ਸਰਪੰਚ’ ਇਸ ਮੌਕੇ ਸਰਬ ਸੰਮਤੀ ਨਾਲ ਚੁਣੀ ਗਈ 15 ਮੈਂਬਰੀ ਕਮੇਟੀ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਅਮਰਾਲੀ, ਦਵਿੰਦਰ ਸਿੰਘ ਮਝੈਲ ਡੂਮਛੇੜੀ, ਇੰਦਰਜੀਤ ਸਿੰਘ ਨਥਮਲਪੁਰ, ਰਵਿੰਦਰ ਸਿੰਘ ਬੂਰਮਾਜਰਾ, ਅਮਨਦੀਪ ਸਿੰਘ ਸਮਾਣਾ, ਗੁਰਵਿੰਦਰ ਸਿੰਘ ਧਨੌਰੀ, ਕੁਲਵਿੰਦਰ ਸਿੰਘ ਕਲਾਰਾਂ, ਮੇਜਰ ਸਿੰਘ ਉਇੰਦ, ਦਲਬੀਰ ਸਿੰਘ ਮੁੰਡੀਆਂ, ਸਿਕੰਦਰ ਸਿੰਘ ਗੋਗੀ, ਗੁਰਦੀਪ ਸਿੰਘ ਮਾਨਖੇੜੀ, ਨਰਾਤਾ ਸਿੰਘ ਅਰਨੌਲੀ, ਇੰਦਰਜੀਤ ਸਿੰਘ ਰੰਗੀਆਂ, ਗੁਰਜੀਤ ਸਿੰਘ ਮੰਡਾਂ ਅਤੇ ਮੇਜਰ ਸਿੰਘ ਰਸੂਲਪੁਰ ਨੂੰ ਸਰਬ ਸੰਮਤੀ ਨਾਲ 15 ਮੈਂਬਰੀ ਕਮੇਟੀ ਦੇ ਮੈਂਬਰ ਚੁਣਿਆ ਗਿਆ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।